ਸਿਹਤ ਮੰਤਰੀ ਤੇ ਮੇਅਰ ਨੇ ਸੜਕ ਦਾ ਕੰਮ ਸ਼ੁਰੂ ਕਰਵਾਇਆ
ਇਥੇ ਫੈਕਟਰੀ ਏਰੀਏ ਵਿੱਚ ਬੰਨ੍ਹਾ ਰੋਡ ਵਜੋਂ ਜਾਣੀ ਜਾਂਦੀ ਸੜਕ ਦਾ ਪੁਨਰ ਨਿਰਮਣ ਕੀਤਾ ਜਾ ਰਿਹਾ ਹੈ। 1 ਕਰੋੜ 96 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਣ ਵਾਲੀ ਇਸ ਸੜਕ ਦੇ ਕੰਮ ਦਾ ਆਗਾਜ਼ ਅੱਜ ਸਿਹਤ ਮੰਤਰੀ ਡਾ....
Advertisement
ਇਥੇ ਫੈਕਟਰੀ ਏਰੀਏ ਵਿੱਚ ਬੰਨ੍ਹਾ ਰੋਡ ਵਜੋਂ ਜਾਣੀ ਜਾਂਦੀ ਸੜਕ ਦਾ ਪੁਨਰ ਨਿਰਮਣ ਕੀਤਾ ਜਾ ਰਿਹਾ ਹੈ। 1 ਕਰੋੜ 96 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਣ ਵਾਲੀ ਇਸ ਸੜਕ ਦੇ ਕੰਮ ਦਾ ਆਗਾਜ਼ ਅੱਜ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਮੇਅਰ ਕੁੰਦਨ ਗੋਗੀਆ ਨੇ ਅੱਜ ਸਾਂਝੇ ਤੌਰ ’ਤੇ ਕਰਵਾਇਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਟਿਆਲਾ ਸ਼ਹਿਰ ’ਚ ਹੋਰ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਇਹ ਸੜਕ ਸਿਰਫ਼ ਆਵਾਜਾਈ ਦਾ ਰਾਹ ਨਹੀਂ, ਸਗੋਂ ਸਥਾਨਕ ਵਿਕਾਸ ਦੀ ਪਛਾਣ ਵੀ ਹੈ। ਉਨ੍ਹਾਂ ਕਿਹਾ ਕਿ ਸੜਕ ਨਿਰਮਾਣ ਵਿੱਚ ਮਾਲ ਅਤੇ ਕੰਮ ਦੀ ਗੁਣਵੱਤਾ ’ਤੇ ਵੱਖਰੇ ਤੌਰ ’ਤੇ ਧਿਆਨ ਦਿੱਤਾ ਜਾਵੇਗਾ। ਇਸ ਮੌਕੇ ਕੌਂਸਲਰ ਗੁਰਕਿਰਪਾਲ ਸਿੰਘ ਕਸਿਆਣਾ, ਐਡਵੋਕਕੇਟ ਸ਼ਿਵਰਾਜ ਵਿਰਕ, ਜਸਬੀਰ ਗਾਂਧੀ ਤੇ ਗਿਆਨ ਚੰਦ ਆਦਿ ਵੀ ਮੌਜੂਦ ਸਨ।
Advertisement
Advertisement
Advertisement
×

