ਪ੍ਰੈੱਸ ਕਲੱਬ ਰਾਜਪੁਰਾ ਵੱਲੋਂ ਸਿਹਤ ਜਾਂਚ ਕੈਂਪ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 27 ਫਰਵਰੀ
ਦਿ ਪ੍ਰੈੱਸ ਕਲੱਬ ਰਾਜਪੁਰਾ ਵੱਲੋਂ ਕਲੱਬ ਦੇ ਪ੍ਰਧਾਨ ਦਰਸ਼ਨ ਖ਼ਾਨ ਤੇ ਚੇਅਰਮੈਨ ਅਜੈ ਕਮਲ ਦੀ ਅਗਵਾਈ ਹੇਠ ਐਂਟੀ ਕ੍ਰਾਈਮ ਤੇ ਐਂਟੀ ਕੁਰੱਪਸ਼ਨ ਦੇ ਸਹਿਯੋਗ ਨਾਲ ਝਟਪਟ ਮਹਾਦੇਵ ਮੰਦਰ ਫੋਕਲ ਪੁਆਇੰਟ ਵਿੱਚ ਸ਼ਿਵਰਾਤਰੀ ਨੂੰ ਸਮਰਪਿਤ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਵਿੱਚ ਕੈਂਸਰ ਮਾਹਿਰ ਡਾ. ਰਾਜਦੀਪ ਸਿੰਘ ਸੇਠੀ, ਡਾ. ਕਰਨਦੀਪ ਸਿੰਘ ਸਿਆਲ, ਡਾ. ਕਾਰਤਿਕ ਹਰੀ ਸ਼ੰਕਰ ਅਤੇ ਡਾ. ਸੁਜਾਤਾ ਭਾਰਦਵਾਜ ਨੇ ਕੈਂਪ ਵਿਚ 512 ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਮਰੀਜ਼ਾਂ ਦੀ ਈਸੀਜੀ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮੁਫ਼ਤ ਟੈਸਟ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਤਕਸੀਮ ਕੀਤੀਆਂ ਗਈਆਂ। ਪ੍ਰਧਾਨ ਦਰਸ਼ਨ ਖ਼ਾਨ ਨੇ ਕਿਹਾ ਕਿ ਉਨ੍ਹਾਂ ਦਾ ਕਲੱਬ ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਦੇ ਨਾਲ ਨਾਲ ਸਮਾਜ ਸੇਵਾ ਦੇ ਕਾਰਜਾਂ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ। ਇਸ ਮੌਕੇ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਰਾਜੇਸ਼ ਇੰਸਾ, ਕੌਂਸਲਰ ਸੁਖਚੈਨ ਸਿੰਘ ਸਰਵਾਰਾ, ਰਾਜਨ ਕੁਮਾਰ, ਵਿਸ਼ਾਲ ਮਲਹੋਤਰਾ, ਮੰਦਰ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ, ਐਡਵੋਕੇਟ ਸੰਜੇ ਗਰਗ, ਜਸਵਿੰਦਰ ਪਰਮਾਰ ਅਤੇ ਰਿਸ਼ੀ ਰਾਜ ਸ਼ਰਮਾ ਸਮੇਤ ਹੋਰ ਮੌਜੂਦ ਸਨ।