ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਵੱਲੋਂ ਸਨਮਾਨ ਸਮਾਰੋਹ
ਮੇਅਰ ਵੱਲੋਂ ਸਾਹਿਤਕਾਰਾਂ, ਡਾਕਟਰਾਂ ਤੇ ਅਧਿਆਪਕਾਂ ਸਣੇ 31 ਨਾਮਵਰ ਸ਼ਖ਼ਸੀਅਤਾਂ ਦਾ ਸਨਮਾਨ
ਲੋਕ ਹਿੱਤ ਕਾਰਜਾਂ ’ਚ ਮੋਹਰੀ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਵੱਲੋਂ ਪ੍ਰਧਾਨ ਉਪਕਾਰ ਸਿੰਘ ਦੀ ਅਗਵਾਈ ਹੇਠਾਂ ਕੌਮਾਂਤਰੀ ਅਧਿਆਪਕ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਦੀਆਂ 31 ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ। ਭਾਸ਼ਾ ਵਿਭਾਗ ਦੇ ਵਿਹੜੇ ’ਚ ਜੁੜੇ ਬੁੱਧੀਜੀਵੀਆਂ ਦੀ ਇਕੱਤਰਤਾ ’ਚ ਅਧਿਆਪਕਾਂ, ਸਾਹਿਤਕਾਰਾਂ, ਡਾਕਟਰਾਂ, ਲੇਖਕਾਂ, ਕਵੀਆਂ, ਸਮਾਜ ਸੈਵੀਆਂ ਤੇ ਪੱਤਰਕਾਰਾਂ ਦਾ ਸਨਮਾਨ ਮੁੱਖ ਮਹਿਮਾਨ ਮੇਅਰ ਕੁੰਦਨ ਗੋਗੀਆ ਨੇ ਕੀਤਾ। ਇਸ ਦੌਰਾਨ ਕੁੰਦਨ ਗੋਗੀਆਂ ਵੱਲੋਂ ਸ਼ਖ਼ਸੀਅਤਾਂ ਨੂੰ ਲੋਈਆਂ ਅਤੇ ਸ਼ਖਸੀਅਤ ਨੂੰ ਉਭਾਰਦੀਆਂ ਲਿਖਤਾਂ ’ਤੇ ਆਧਾਰਿਤ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਸਮਾਗਮ ਵਿੱਚ ਡਿਪਟੀ ਡੀ ਈ ਓ ਰਵਿੰਦਰਪਾਲ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਬੰਧਕਾਂ ’ਚ ਸ਼ੁਮਾਰ ਭਾਸ਼ਾ ਵਿਭਾਗ ਦੇ ਸਾਬਕਾ ਸਹਾਇਕ ਡਾਇਰੈਕਟਰ ਡਾ. ਹਰਨੇਕ ਸਿੰਘ ਢੋਟ ਨੇ ਸਟੇਜ ਸੰਚਾਲਨ ਬਾਖੂਬੀ ਕੀਤਾ। ਪ੍ਰਧਾਨ ਉਪਕਾਰ ਸਿੰਘ ਨੇ ਸੁਸਾਇਟੀ ਬਾਰੇ ਚਾਨਣਾ ਪਾਇਆ। ਬਾਲ ਸਾਹਿਤਕਾਰ ਡਾ. ਦਰਸ਼ਨ ਆਸ਼ਟ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏੇ। ਇਸ ਨਾਮਵਰ ਸੰਸਥਾ ਵੱਲੋਂ ਵਧੀਆ ਕਾਰਗੁਜ਼ਾਰੀ ਤਹਿਤ ਕੁਝ ਪੱਤਰਕਾਰ ਵੀ ਸਨਮਾਨੇ ਜਿਨ੍ਹਾਂ ’ਚ ਪੰਜਾਬੀ ਟ੍ਰਿਬਿਊਨ ਦੇ ਜ਼ਿਲ੍ਹਾ ਕੁਆਰਡੀਨੇਟਰ ਸਰਬਜੀਤ ਸਿੰਘ ਭੰਗੂ, ਜੱਗਬਾਣੀ ਤੇ ਪੰਜਾਬ ਕੇਸਰੀ ਦੇ ਜ਼ਿਲ੍ਹਾ ਕੁਆਰਡੀਨੇਟਰ ਬਲਜਿੰਦਰ ਸ਼ਰਮਾ, ਫਾਸਟਵੇਅ ਦੇ ਪਰਮਜੀਤ ਲਾਲੀ, ਦੈਨਿਕ ਸਵੇਰਾ ਦੇ ਇੰਚਾਰਜ ਸੁਰੇਸ਼ ਕਾਮਰਾ ਤੇ ਰਾਜਿੰਦਰ ਮੌਜੀ ਆਦਿ ਸ਼ਾਮਲ ਸਨ। ਬਾਕੀ ਸਨਮਾਨਤ ਸ਼ਖ਼ਸੀਅਤਾਂ ’ਚ ਉੱਘੇ ਸਮਾਜ ਸੈਵੀ ਮਾਣਿਕ ਰਾਜ ਸਿੰਗਲਾ, ਡਾ. ਰਾਜਵੰਤ ਕੌਰ ਪੰਜਾਬੀ, ਪ੍ਰਿੰਸੀਪਲ ਸੀਮਾ ਉੱਪਲ, ਪ੍ਰੋ. ਗੁਰਉਪਦੇਸ਼ ਕੌਰ, ਪ੍ਰੋ. ਜੀਵਨਜੋਤ ਕੌਰ (ਅਰਥ ਸ਼ਾਸਤਰੀ), ਉੱਘੇ ਲੇਖਕ ਇੰਸਪੈਕਟਰ ਗੁਰਚਰਨ ਸਿੰਘ ਪੱਬਾਰਾਲੀ, ਗਿੱਧਾ ਕੋਚ ਸਤਵੀਰ ਕੌਰ ਧਾਲੀਵਾਲ, ਡਾ. ਗੁਰਮੀਤ ਸਿੰਘ, ਰੰਗਕਰਮੀ ਜੋਗਾ ਸਿੰਘ ਖੀਵਾ, ਉੱਦਮੀ ਹਰਿੰਦਰਪਾਲ ਸਿੰਘ ਲਾਂਬਾ, ਅਧਿਆਪਕ ਮੋਹਿਤ ਕੌਸ਼ਲ, ਪ੍ਰਿੰਸੀਪਲ ਮਨਪ੍ਰੀਤ ਕੌਰ, ਡੈਂਟਿਸਟ ਚਰਨਜੀਤ ਗਿੱਲ, ਪ੍ਰੋ. ਸੰਜੇ ਕੁਮਾਰ, ਲੈਕਚਰਾਰ ਦਿਨੇਸ਼ ਕੌਸ਼ਿਕ, ਡੀਪੀਈ ਵਰਿੰਦਰ ਕੌਰ, ਅਧਿਆਪਕਾ ਗੁਰਿੰਦਰ ਕੌਰ, ਕਮਲਜੀਤ ਕੌਰ ਤੇ ਤਰਵਿੰਦਰ ਕੌਰ, ਇੰਜ. ਜੋਤਇੰਦਰ ਸਿੰਘ, ਇੰਜ. ਹਰਬੰਸ ਕੁਲਾਰ, ਇੰਜ ਤਰਲੋਚਨ ਸਿੰਘ, ਸਮਾਜ ਸੈਵੀ ਸਾਗਰ ਅਰੋੜਾ, ਰਣਜੀਤ ਕੌਰ ਤੇ ਜਸਵੰਤ ਕੌਲੀ ਆਦਿ ਦੇ ਨਾਮ ਸ਼ਾਮਲ ਹਨ। ਇਸ ਦੌਰਾਨ ਮਨਜੀਤ ਕੌਰ ਆਜ਼ਾਦ ਦੀ ਪੁਸਤਕ ‘ਅਹਿਸਾਸ’ ਰਿਲੀਜ਼ ਕੀਤੀ। ਸਤੀਸ਼ ਵਿਦਰੋਹੀ ਤੇ ਬਜਿੰਦਰ ਠਾਕੁਰ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਸਾਈਟੇਸ਼ਨਾਂ ਸ਼ਾਇਰਾ ਆਸ਼ਾ ਸ਼ਰਮਾ, ਜੁਗਰੀਤ ਕੌਰ ਢੋਟ, ਸਰਿਤਾ ਨੌਹਰੀਆ, ਜਸਵਿੰਦਰ ਕੌਰ ਤੇ ਕਿਰਨ ਕੌਰ ਨੇ ਪੜ੍ਹੀਆਂ। ਮੋਦੀ ਕਾਲਜ ਤੋਂ ਅਜੇ ਕੁਮਾਰ, ਗੁਰਵਿੰਦਰ ਸੰਧੂ, ਚਰਨਪਾਲ ਸਿੰਘ ਸਮੇਤ ਡਾ. ਬਲਬੀਰ ਭੱਟਮਾਜਰਾ, ਰਾਣਾ ਨਿਰਮਾਣ ਤੇ ਜਸਦੇਵ ਬਹਿਣੀਵਾਲ ਆਦਿ ਨੇ ਸ਼ਿਰਕਤ ਕੀਤੀ। ਪ੍ਰਧਾਨ ਉਪਕਾਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।