DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿਹਤ ਵਿਭਾਗ ਦੇ ਦਰਜਾ ਚਾਰ ਮੁਲਾਜ਼ਮਾਂ ਵੱਲੋਂ ਮੰਤਰੀ ਦੇ ਘਰ ਅੱਗੇ ਪ੍ਰਦਰਸ਼ਨ

ਮੰਗ ਪੱਤਰ ਸੌਂਪਿਆ
  • fb
  • twitter
  • whatsapp
  • whatsapp
featured-img featured-img
ਪ੍ਰਦਰਸ਼ਨ ਕਰਦੇ ਹੋਏ ਚੌਥਾ ਦਰਜਾ ਕਰਮਚਾਰੀ।
Advertisement
ਦੀ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ (1680) ਵੱਲੋਂ ਸਿਹਤ ਵਿਭਾਗ ਵਿਚਲੇ ਚੌਥਾ ਦਰਜਾ ਮੁਲਾਜ਼ਮਾਂ, ਕੰਟਰੈਕਟ, ਆਊਟ ਸੋਰਸ ਤੇ ਐਂਟੀ ਲਾਰਵਾ ਕਰਮੀਆਂ ਦੀਆਂ ਮੰਗਾਂ ਸਬੰਧ ਅੱਜ ਸਿਹਤ ਮੰਤਰੀ ਦੇ ਘਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਉਸ ਤੋਂ ਬਾਅਦ ਲੰਬੇ ਸਮੇਂ ਤੋਂ ਬਕਾਇਆ ਮੰਗਾਂ ਸਬੰਧੀ ਮੰਗ ਪੱਤਰ ਵੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਨਾਮ ਸੌਂਪਿਆ ਗਿਆ।

ਮੁਲਾਜ਼ਮ ਆਗੂ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ, ਸ਼ਿਵ ਚਰਨ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਸੰਭਾਲੀ ਹੈ, ਸਿਹਤ ਵਿਭਾਗ ਵਿਚਲਿਆ ਮੁਲਾਜ਼ਮਾਂ, ਪੈਰਾ ਮੈਡੀਕਲ ਤੇ ਚੌਥਾ ਦਰਜਾ ਮੁਲਾਜ਼ਮ ਯੂਨੀਅਨ ਆਪਣੀਆਂ ਮੰਗਾਂ ਦੇ ਮੰਗ ਪੱਤਰ ਪੜਾਅ ਵਾਰ ਪ੍ਰਦਰਸ਼ਨ ਕਰਕੇ ਲਗਾਤਾਰ ਸੌਂਪਦੀਆਂ ਆ ਰਹੀਆਂ ਹਨ ਪਰ ਮੰਗਾਂ ਦਾ ਨਿਬੇੜਾ ਨਾ ਤਾਂ ਸਿਹਤ ਮੰਤਰੀ ਦਫ਼ਤਰ ਨੇ ਗੱਲਬਾਤ ਕਰਕੇ ਕੀਤਾ ਹੈ ਤੇ ਨਾ ਹੀ ਸਬੰਧਿਤ ਸਿਹਤ ਵਿਭਾਗ ਵਿਚਲੇ ਅਧਿਕਾਰੀਆਂ ਨੇ ਕੀਤਾ ਹੈ। ਇਸ ਤਰ੍ਹਾਂ ਮੁਲਾਜ਼ਮਾਂ, ਕੰਟਰੈਕਟ, ਆਊਟ ਸੋਰਸ ਮੁਲਾਜ਼ਮ ਜੋ ਸਿਹਤ ਤੇ ਪਰਿਵਾਰ ਭਲਾਈ, ਖੋਜ ਮੈਡੀਕਲ ਤੇ ਸਿੱਖਿਆ ਅਤੇ ਆਯੁਰਵੈਦਿਕ ਵਿਭਾਗ ਵਿੱਚ ਕੰਮ ਕਰ ਰਹੇ ਹਨ ਨੂੰ ਕਿਸੇ ਪੱਧਰ ’ਤੇ ਕੋਈ ਰਾਹਤ ਨਹੀਂ ਦਿੱਤੀ ਗਈ। ਉਨ੍ਹਾਂ ਮੰਗ ਕੀਤੀ ਕਿ ਐਂਟੀ ਲਾਰਵਾ ਵਿਚਲੇ ਕਾਮਿਆਂ ਨੂੰ ਪੂਰਾ ਸਾਲ ਕੰਮ ਦਿੱਤਾ ਜਾਵੇ, ਇਨ੍ਹਾਂ ਨੂੰ ਹਰ ਸਾਲ ਫ਼ਾਰਗ ਕਰਕੇ ਧੱਕਾ ਬੰਦ ਕੀਤਾ ਜਾਵੇ। ਇਸ ਮੌਕੇ ਰਾਜੇਸ਼ ਕੁਮਾਰ, ਰਾਮ ਕੈਨਾਸ਼, ਸੁਨੀਤਾ, ਤਰਲੋਚਨ ਮਾੜੂ, ਤਰਲੋਚਨ ਮੰਡੋਲੀ, ਧਰਮਿੰਦਰ, ਅਮਰ ਨਾਥ, ਸਵਰਨ ਸਿੰਘ, ਰੁਪਿੰਦਰ, ਹਰਪ੍ਰੀਤ ਸਿੰਘ, ਬਲਬੀਰ ਸਿੰਘ, ਸਤਵਿੰਦਰ ਸਿੰਘ,ਬਲਦੇਵ ਸਿੰਘ, ਹਰਚਰਨ ਸਿੰਘ ਮੁਕਤਸਰ, ਧਰਮਿੰਦਰ, ਹਰਦੀਪ ਸਿੰਘ ਅਤੇ ਕੁਲਜੀਤ ਸਿੰਘ ਫ਼ਤਿਹਗੜ੍ਹ ਹਾਜ਼ਰ ਸਨ।

Advertisement

Advertisement
×