ਦੂਰ-ਦੁਰਾਡੇ ਬਦਲੀਆਂ ਕਾਰਨ ਦਰਜਾ ਚਾਰ ਮੁਲਾਜ਼ਮ ਨਿਰਾਸ਼
ਜਲ ਸਰੋਤ ਮੰਤਰੀ ਦੇ ਦਫ਼ਤਰ ਅੱਗੇ ਰੈਲੀ ਦਾ ਐਲਾਨ
Advertisement
ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਦੀ ਮੀਟਿੰਗ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਨਹਿਰੀ ਵਿਭਾਗ ਦੇ ਮੁੱਖ ਇੰਜਨੀਅਰ ਵੱਲੋਂ ਜਾਰੀ ਹੁਕਮਾਂ ’ਤੇ ਖੇਤਰੀ ਦਫ਼ਤਰ ਵਿਚਲੇ ਚੌਥਾ ਦਰਜਾ ਬੇਲਦਾਰਾਂ ਦੀਆਂ ਬਦਲੀਆਂ ਦੂਰ ਦੁਰਾਡੇ ਸਰਕਲ ਮੰਡਲਾਂ ਵਿੱਚ ਕੀਤੀਆਂ ਜਾਣ ਦਾ ਨੋਟਿਸ ਲਿਆ ਗਿਆ ਹੈ। ਇਨ੍ਹਾਂ ਬਦਲੀਆਂ ਵਿੱਚੋਂ ਨਹਿਰਾਂ ਭਾਖੜਾ ਮੇਨ ਲਾਈਨ ਸਰਕਲ ਵਿੱਚੋਂ ਤਬਦੀਲ 72 ਬੇਲਦਾਰਾਂ ਨੂੰ ਬਦਲ ਕੇ ਮਾਨਸਾ, ਬਠਿੰਡਾ, ਬਰਨਾਲਾ, ਰੋਪੜ ਤੇ ਲੁਧਿਆਣਾ ’ਚ ਤਾਇਨਾਤ ਕਰਨ ਦੇ ਆਦੇਸ਼ ਹਨ। ਮੁਲਾਜ਼ਮ ਆਗੂ ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾਂ, ਬਲਜਿੰਦਰ ਸਿੰਘ, ਜਗਮੋਹਨ ਨੌਲੱਖਾ, ਗੁਰਦਰਸ਼ਨ ਸਿੰਘ, ਸੂਰਜਪਾਲ ਯਾਦਵ, ਬਲਬੀਰ ਸਿੰਘ, ਰਾਮ ਲਾਲ ਰਾਮਾਂ ਤੇ ਹਰੀ ਬਿੱਟੂ ਆਦਿ ਆਗੂਆਂ ਨੇ ਐਲਾਨ ਕੀਤਾ ਕਿ ਜਲ ਸਰੋਤ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਕਰਨ ਅਤੇ ਕੀਤੀਆਂ ਬਦਲੀਆਂ ਦੇ ਰੋਸ ਵਜੋਂ 7 ਅਗਸਤ ਨੂੰ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਦੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਵਿੱਚ ਰੈਲੀ ਕੀਤੀ ਜਾਵੇਗੀ ਤੇ ਹਲਕੇ ਵਿੱਚ ਝੰਡਾ ਮਾਰਚ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਸਿੰਜਾਈ ਵਿਭਾਗ ਵਿੱਚ 1992 ਤੋਂ ਬਾਅਦ ਚੌਥਾ ਦਰਜਾ ਮੁਲਾਜ਼ਮਾਂ ਦੀ ਭਰਤੀ ਨਹੀਂ ਹੋਈ ਤੇ ਸੇਵਾਮੁਕਤੀ ਉਪਰੰਤ ਨਹਿਰਾਂ ਲਗਾਤਾਰ ਚੌਥਾ ਦਰਜਾ ਮੁਲਾਜ਼ਮਾਂ ਤੋਂ ਖ਼ਾਲੀ ਹੋ ਰਹੀਆਂ ਹਨ।
Advertisement
Advertisement