ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਵੇ ਸਰਕਾਰ: ਸ਼ਾਦੀਪੁਰ
ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਵੱਲੋਂ ਦੇਵੀਗੜ੍ਹ ਵਿੱਚ ਮੀਟਿੰਗ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਹੜ੍ਹ ਮਾਰੇ ਇਲਾਕਿਆਂ ’ਚ ਤੁਰੰਤ ਲੋੜ ਅਨੁਸਾਰ ਸਾਮਾਨ ਪਹੁੰਚਾਉਣ ਦਾ ਯਤਨ ਕਰੇ। ਇਕੱਲਾ ਹੈਲੀਕਾਪਟਰ ਛੱਡ ਕੇ ਖਹਿੜਾ ਨਹੀਂ ਛੁਡਾਇਆ ਜਾ ਸਕਦਾ। ਇਸ...
Advertisement
ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਵੱਲੋਂ ਦੇਵੀਗੜ੍ਹ ਵਿੱਚ ਮੀਟਿੰਗ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਹੜ੍ਹ ਮਾਰੇ ਇਲਾਕਿਆਂ ’ਚ ਤੁਰੰਤ ਲੋੜ ਅਨੁਸਾਰ ਸਾਮਾਨ ਪਹੁੰਚਾਉਣ ਦਾ ਯਤਨ ਕਰੇ। ਇਕੱਲਾ ਹੈਲੀਕਾਪਟਰ ਛੱਡ ਕੇ ਖਹਿੜਾ ਨਹੀਂ ਛੁਡਾਇਆ ਜਾ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਦੋਂ ਪਿਛਲੇ ਸਮੇਂ ਇਲਾਕੇ ਵਿੱਚ ਹੜ੍ਹ ਆਏ ਸਨ ਉਸ ਵੇਲੇ ਵੀ ਉਨ੍ਹਾਂ ਲੋਕਾਂ ਨੇ ਵੱਡੇ ਪੱਧਰ ’ਤੇ ਇਲਾਕੇ ਵਿੱਚ ਆ ਕੇ ਮਦਦ ਕੀਤੀ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਫਰਜ਼ ਬਣਦਾ ਕਿ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਰਾਸ਼ਨ ਪਾਣੀ, ਪਸ਼ੂਆਂ ਦਾ ਚਾਰਾ ਲੈ ਕੇ ਉਥੇ ਪਹੁੰਚ ਕੇ ਆਪਣੇ ਸਾਥੀਆਂ ਦੇ ਇਸ ਦੁੱਖ ਦੀ ਘੜੀ ’ਚ ਨਾਲ ਖੜ੍ਹ ਕੇ ਹੜ੍ਹ ਪੀੜਤਾਂ ਦਾ ਸਾਥ ਦਿੱਤਾ ਜਾਵੇ।
Advertisement
Advertisement
×