ਪਟਿਆਲਾ-ਸਰਹਿੰਦ ਸੜਕ ਦਾ ਕੰਮ ਛੇਤੀ ਮੁਕੰਮਲ ਕਰੇ ਸਰਕਾਰ: ਬਡੂੰਗਰ
ਸਰਕਾਰ ਵੱਲੋਂ ਪਟਿਆਲਾ-ਸਰਹਿੰਦ ਸੜਕ ਨੂੰ ਚੌੜਾ ਕਰਨ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇਸ ਕੰਮ ਨੂੰ ਜਲਦ ਮੁਕੰਮਲ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਪਟਿਆਲਾ-ਸਰਹਿੰਦ ਸੜਕ ਨੂੰ...
ਸਰਕਾਰ ਵੱਲੋਂ ਪਟਿਆਲਾ-ਸਰਹਿੰਦ ਸੜਕ ਨੂੰ ਚੌੜਾ ਕਰਨ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇਸ ਕੰਮ ਨੂੰ ਜਲਦ ਮੁਕੰਮਲ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਪਟਿਆਲਾ-ਸਰਹਿੰਦ ਸੜਕ ਨੂੰ ਚੌੜਾ ਕਰਨ ਦਾ ਕੰਮ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ ਅਤੇ ਜੇਕਰ ਸਰਕਾਰ ਇਸ ਸੜਕ ਦੇ ਕੰਮ ਨੂੰ ਸ਼ਹੀਦੀ ਜੋੜ ਮੇਲ ਤੋਂ ਪਹਿਲਾਂ 30 ਨਵੰਬਰ ਤੱਕ ਮੁਕੰਮਲ ਕਰ ਲਵੇ ਤਾਂ ਅਚਾਨਕ ਵਾਪਰਦੇ ਸੜਕ ਹਾਦਸੇ ਅਤੇ ਹਾਦਸੇ ਦੌਰਾਨ ਅਜਾਈਂ ਜਾਂਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਵਿਚ ਅਨੇਕਾਂ ਹੀ ਸੜਕ ਹਾਦਸੇ ਇਸ ਤੰਗ ਸੜਕ ਕਾਰਨ ਵਾਪਰੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸੜਕ ਨੂੰ ਚੌੜਾ ਕਰਨ ਦੇ ਕੰਮ ਦੇ ਨਾਲ ਨਾਲ ਇਸ ਸੜਕ ਉਪਰ ਡਿਵਾਈਡਰ ਨੂੰ ਵੀ ਬਣਵਾ ਦੇਵੇ। ਬਡੂੰਗਰ ਨੇ ਕਿਹਾ ਕਿ ਸਰਕਾਰ ਪਟਿਆਲਾ-ਸਰਹਿੰਦ ਰੋਡ ਦਾ ਨਾਮ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਾਰਗ ਐਲਾਨ ਦੇਵੇ, ਜਿਸ ਨਾਲ ਸਰਕਾਰ ਵੱਲੋਂ ਕੀਤਾ ਜਾਣਾ ਵਾਲਾ ਇਹ ਵੀ ਕਾਰਜ ਸਦੀਵੀ ਯਾਦਗਾਰੀ ਕਾਰਜ ਹੋ ਨਿੱਬੜੇਗਾ।