ਬਡੂੰਗਰ ਇਲਾਕੇ ਦੀ ਨਵੀਂ ਬਸਤੀ ਗੁੱਗਾ ਮੈੜੀ ਵਿੱਚ ਸਥਿਤ ਲੱਖ ਦਾਤਾ ਲਾਲਾਂ ਵਾਲਾ ਪੀਰ ਦੀ ਦਰਗਾਹ ਤੋਂ ਗੋਲਕ ਚੋਰੀ ਹੋ ਗਈ ਹੈ। ਮੁੱਖ ਸੇਵਾਦਾਰ ਸੁਨੀਲ ਕੁਮਾਰ ਪਿੰਕਾ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਜਦੋਂ ਉਹ ਦਰਗਾਹ ’ਤੇ ਆਏ ਤਾਂ ਇੱਥੋਂ ਗੋਲਕ ਗ਼ਾਇਬ ਸੀ। ਇਸ ਘਟਨਾ ਸਬੰਧੀ ਜਦੋਂ ਇਲਾਕਾ ਵਾਸੀਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਵੱਲੋਂ ਇੱਥੇ ਇਕੱਠ ਕਰ ਭਾਰੀ ਰੋਸ ਜਤਾਇਆ ਗਿਆ। ਸੇਵਾਦਾਰ ਅਨੁਸਾਰ ਗੋਲਕ ਵਿੱਚ ਅੱਠ ਤੋਂ ਦਸ ਹਜ਼ਾਰ ਦੇ ਕਰੀਬ ਨਕਦੀ ਹੋਵੇਗੀ। ਇਸ ਮਾਮਲੇ ਨੂੰ ਲੈ ਕੇ ਕਾਰਵਾਈ ਸਬੰਧੀ ਲਿਖਤੀ ਰਿਪੋਰਟ ਪੁਲੀਸ ਚੌਕੀ ਮਾਡਲ ਟਾਊਨ ਵਿੱਚ ਦਿੱਤੀ ਗਈ ਹੈ। ਰੋਸ ਪ੍ਰਗਟ ਕਰਨ ਵਾਲਿਆਂ ਵਿੱਚ ਟਿੱਕੂ, ਮਹਿੰਦਰ ਕੌਰ, ਗੋਗੀ, ਦਰਸ਼ਨ ਸਿੰਘ, ਮੋਹਨ ਸਿੰਘ ਤੇ ਰਵੀ ਆਦਿ ਸ਼ਾਮਲ ਸਨ।