ਇੱਥੇ ਐੱਫ਼ ਸੀ ਆਈ ਗੁਦਾਮ ਕੋਲ ਇੱਕ ਸਾਈਕਲ ਸਵਾਰ ਲੜਕੀ ਨੂੰ ਤੇਜ਼ ਰਫ਼ਤਾਰ ਕਾਰ ਨੇ ਕੁਚਲ ਦਿੱਤਾ। ਇਸ ਸਬੰਧੀ ਰਮੇਸ਼ ਕੁਮਾਰ ਪੁੱਤਰ ਰਾਮੂ ਵਾਸੀ ਨਿਊ ਦਸਮੇਸ਼ ਨਗਰ ਪਟਿਆਲਾ ਫਾਟਕ ਰਾਜਪੁਰਾ ਨੇ ਪੁਲੀਸ ਥਾਣਾ ਸਿਟੀ ਕੋਲ ਸ਼ਿਕਾਇਤ ਦਰਜ ਕਾਰਵਾਈ ਕਿ ਉਸ ਦੀ ਧੀ ਨੈਨਸੀ ਸਾਈਕਲ ’ਤੇ ਐੱਫ਼ਸੀਆਈ ਗੁਦਾਮ ਕੋਲ ਜਾ ਰਹੀ ਸੀ ਕਿ ਕਾਰ ਨੰਬਰ ਪੀਬੀ 39 ਐੱਲ -3308 ਦੇ ਡਰਾਈਵਰ ਨੇ ਤੇਜ਼ ਰਫ਼ਤਾਰ ਨਾਲ ਆ ਕੇ ਉਸ ਦੇ ਸਾਈਕਲ ਵਿੱਚ ਟੱਕਰ ਮਾਰੀ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਨੇ ਕਾਰ ਚਾਲਕ ਬਲਕਾਰ ਸਿੰਘ ਵਾਸੀ ਜਖੇਪਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।