DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਤਕਾ: ਓਵਰਆਲ ਟਰਾਫ਼ੀ ਪੰਜਾਬੀ ਯੂਨੀਵਰਸਿਟੀ ਨੇ ਜਿੱਤੀ

ਪੱਤਰ ਪ੍ਰੇਰਕ ਪਟਿਆਲਾ, 24 ਜੁਲਾਈ ਆਲ ਇੰਡੀਆ ਗਤਕਾ ਚੈਂਪੀਅਨਸ਼ਿਪ 2022-23 (ਲੜਕੇ ਅਤੇ ਲੜਕੀਆਂ) ਦੀ ਓਵਰਆਲ ਟਰਾਫ਼ੀ ਉੱਤੇ ਪੰਜਾਬੀ ਯੂਨੀਵਰਸਿਟੀ ਦਾ ਕਬਜ਼ਾ ਹੋ ਗਿਆ ਹੈ। ਇਹ ਚੈਂਪੀਅਨਸ਼ਿਪ ਯੂਨੀਵਰਸਿਟੀ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਜੈਪੁਰ (ਰਾਜਸਥਾਨ) ਵਿਚ ਹੋਈ ਸੀ। ਇਸ ਸਬੰਧ ਵਿਚ ਅੱਜ...
  • fb
  • twitter
  • whatsapp
  • whatsapp
featured-img featured-img
ਜਿੱਤੀ ਟਰਾਫ਼ੀ ਦਿਖਾਉਂਦੇ ਹੋਏ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ।
Advertisement

ਪੱਤਰ ਪ੍ਰੇਰਕ

ਪਟਿਆਲਾ, 24 ਜੁਲਾਈ

Advertisement

ਆਲ ਇੰਡੀਆ ਗਤਕਾ ਚੈਂਪੀਅਨਸ਼ਿਪ 2022-23 (ਲੜਕੇ ਅਤੇ ਲੜਕੀਆਂ) ਦੀ ਓਵਰਆਲ ਟਰਾਫ਼ੀ ਉੱਤੇ ਪੰਜਾਬੀ ਯੂਨੀਵਰਸਿਟੀ ਦਾ ਕਬਜ਼ਾ ਹੋ ਗਿਆ ਹੈ। ਇਹ ਚੈਂਪੀਅਨਸ਼ਿਪ ਯੂਨੀਵਰਸਿਟੀ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਜੈਪੁਰ (ਰਾਜਸਥਾਨ) ਵਿਚ ਹੋਈ ਸੀ। ਇਸ ਸਬੰਧ ਵਿਚ ਅੱਜ ਪੰਜਾਬੀ ਯੂਨੀਵਰਸਿਟੀ ਵਿਚ ਖ਼ੁਸ਼ੀ ਲਈ ਸਮਾਗਮ ਕਰਵਾਇਆ ਗਿਆ।

ਇਸ ਬਾਰੇ ਜਾਣਕਾਰੀ ਦਿੰਦਿਆਂ ਗਤਕਾ ਕੋਚ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਵਿੱਚ ਓਵਰਆਲ ਟਰਾਫ਼ੀ ਉੱਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖਿਡਾਰੀਆਂ ਨੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਪਰਮਾਤਮਾ ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਖਿਡਾਰੀਆਂ ਨੂੰ ਚੜ੍ਹਦੀ ਕਲਾ ਬਖ਼ਸ਼ਿਸ਼ ਕਰੇ। ਉਨ੍ਹਾਂ ਸਾਰੇ ਖਿਡਾਰੀਆਂ ਦੇ ਅਧਿਆਪਕਾਂ ਦਾ ਖ਼ਾਸ ਕਰਕੇ ਵੀ.ਸੀ ਪ੍ਰੋ. ਅਰਵਿੰਦ ਅਤੇ ਪ੍ਰੋ. ਅਜੀਤਾ, ਡਾਇਰੈਕਟਰ ਸਪੋਰਟਸ ਪੰਜਾਬੀ ਯੂਨੀਵਰਸਿਟੀ ਦਾ ਉਨ੍ਹਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।

Advertisement
×