ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵੱਲੋਂ ਫਿਲਮ ਨਿਰਮਾਣ ਦੇ ਵਿਸ਼ੇ ’ਤੇ ਚਾਰ ਦਿਨਾ ਵਰਕਸ਼ਾਪ ਕਰਵਾਈ ਗਈ। ਵਿਭਾਗ ਮੁਖੀ ਡਾ. ਅਮਨਪ੍ਰੀਤ ਰੰਧਾਵਾ ਨੇ ਦੱਸਿਆ ਕਿ ਫਿਲਮ ਨਿਰਮਾਣ ਖੇਤਰ ਦੇ ਮਾਹਿਰਾਂ ਨੇ ਜਾਣਕਾਰੀ ਸਾਂਝੀ ਕੀਤੀ। ਵਰਕਸ਼ਾਪ ਦੇ ਪਹਿਲੇ ਸੈਸ਼ਨ ਵਿੱਚ ਲੇਖਕ ਅਤੇ ਨਿਰਦੇਸ਼ਕ ਚੰਦਰ ਕੰਬੋਜ ਨੇ ਸਿਨੇਮਾ ਦੇ ਪੇਸ਼ੇਵਰ ਸਫ਼ਰ ਸਬੰਧੀ ਅਨੁਭਵ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਮਕਾਲੀ ਫਿਲਮ ਕਹਾਣੀਆਂ ਨੂੰ ਦਰਸ਼ਕਾਂ ਦੀ ਪਸੰਦ ਨਾਲ ਜੋੜਨਾ ਜ਼ਰੂਰੀ ਹੈ। ਉਨ੍ਹਾਂ ਆਪਣੇ ਲੇਖਕ ਤੇ ਨਿਰਦੇਸ਼ਕ ਵਜੋਂ ਕੁਝ ਕੰਮ ਵੀ ਦਿਖਾਏ, ਜਿਸ ਨਾਲ ਵਿਦਿਆਰਥੀਆਂ ਨੂੰ ਫਿਲਮ ਨਿਰਮਾਣ ਦੀ ਸਿਰਜਣਾਤਮਕ ਤੇ ਤਕਨੀਕੀ ਪ੍ਰਕਿਰਿਆ ਦੀ ਝਲਕ ਮਿਲੀ।
ਦੂਜੇ ਦਿਨ ਵਿਭਾਗ ਦੇ ਸਾਬਕਾ ਵਿਦਿਆਰਥੀ ਤੇ ਨਿਰਦੇਸ਼ਕ-ਲੇਖਕ ਜੱਸੀ ਮਾਨ ਨੇ ਫਿਲਮ ਨਿਰਮਾਣ ਦੇ ਤਿੰਨ ਮੁੱਢਲੇ ਪੜਾਅ, ਪ੍ਰੀ-ਪ੍ਰੋਡਕਸ਼ਨ, ਪ੍ਰੋਡਕਸ਼ਨ ਅਤੇ ਪੋਸਟ-ਪ੍ਰੋਡਕਸ਼ਨ ਬਾਰੇ ਦੱਸਿਆ। ਆਖ਼ਰੀ ਦਿਨ ਪਰਵੀਨ ਕੁਮਾਰ ਨੇ ਆਪਣੇ ਪੇਸ਼ੇਵਰ ਸਫ਼ਰ ਦੀਆਂ ਗੱਲਾਂ ਸਾਂਝੀਆਂ ਕੀਤੀਆਂ।
ਸੈਸ਼ਨ ਸਮਾਪਤੀ ਮੌਕੇ ਡਾ. ਹੈਪੀ ਜੇਜੀ ਨੇ ਧੰਨਵਾਦੀ ਭਾਸ਼ਣ ਦਿੱਤਾ।

