ਮਸ਼ੀਂਗਣ ਤੇ ਹਡਾਣਾ ਵਿੱਚ ਖੇਡ ਮੈਦਾਨਾਂ ਦੇ ਨੀਂਹ ਪੱਥਰ
ਰਣਜੋਧ ਸਿੰਘ ਹਡਾਣਾ ਨੇ ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੁਡ਼ਨ ਲਈ ਪ੍ਰੇਰਿਅਾ
ਪਿੰਡ ਹਡਾਣਾ ਅਤੇ ਮਸ਼ੀਂਗਣ ਵਿੱਚ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਵੱਲੋਂ ਖੇਡ ਮੈਦਾਨਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਖੇਡ ਗਰਾਊਂਡ ਕੁੱਲ 53.6 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾ ਰਹੇ ਹਨ, ਜੋ ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਇਸ ਮੌਕੇ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਨੌਜਵਾਨਾਂ ਦਾ ਖੇਡਾਂ ਵੱਲ ਰੁਝਾਨ ਵੱਧ ਰਿਹਾ ਹੈ ਅਤੇ ਸਰਕਾਰ ਦੀ ਕੋਸ਼ਿਸ਼ ਹੈ ਕਿ ਹਰ ਪਿੰਡ ਵਿੱਚ ਬਿਹਤਰ ਖੇਡ ਸਹੂਲਤਾਂ ਉਪਲੱਬਧ ਹੋਣ। ਉਨ੍ਹਾਂ ਕਿਹਾ ਕਿ ਇਹ ਮੈਦਾਨ ਸਿਰਫ਼ ਖੇਡ ਢਾਂਚੇ ਦਾ ਵਿਕਾਸ ਹੀ ਨਹੀਂ, ਸਗੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਵੱਲ ਲੈ ਜਾਣ ਦੀ ਮੁਹਿੰਮ ਦਾ ਮਹੱਤਵਪੂਰਨ ਹਿੱਸਾ ਹਨ। ਉਨ੍ਹਾਂ ਦੱਸਿਆ ਕਿ ਹਰ ਪਿੰਡ ਵਿੱਚ ਖੇਡ ਮੈਦਾਨਾਂ ਨੂੰ ਆਧੁਨਿਕ ਸਹੂਲਤਾਂ ਨਾਲ ਤਿਆਰ ਕੀਤਾ ਜਾਵੇਗਾ ਜਿਸ ਵਿੱਚ ਦੌੜ ਟਰੈਕ, ਵਾਲੀਬਾਲ ਅਤੇ ਕਬੱਡੀ ਕੋਰਟਾਂ, ਬੈਠਕ ਸਥਾਨ, ਰੌਸ਼ਨੀ ਦੀ ਵਿਵਸਥਾ ਅਤੇ ਪਾਣੀ ਦੀ ਉਪਲਬਧਤਾ ਸਣੇ ਹੋਰ ਬੁਨਿਆਦੀ ਢਾਂਚਾ ਸ਼ਾਮਲ ਹੋਵੇਗਾ। ਇਸ ਮੌਕੇ ਬਲਦੇਵ ਸਿੰਘ ਚੇਅਰਮੈਨ ਮਾਰਕਿਟ ਕਮੇਟੀ ਦੁੱਧਨਸਾਧਾ, ਰਾਜਬੰਸ ਸਿੰਘ ਸਟੇਟ ਵਾਈਸ ਪ੍ਰਧਾਨ ਬੀ.ਸੀ. ਵਿੰਗ, ਡਾ. ਹਰਨੇਕ ਸਿੰਘ ਸਹਾਇਕ ਡਾਇਰੈਕਟਰ, ਅਮਰਿੰਦਰ ਕੱਛਵਾ, ਦਵਿੰਦਰ ਸਿੰਘ ਮਾੜੂ ਸਾਬਕਾ ਸਰਪੰਚ, ਗੁਰਿੰਦਰਪਾਲ ਸਿੰਘ ਅਦਾਲਤੀਵਾਲਾ, ਹਰਪਿੰਦਰ ਸਿੰਘ ਚੀਮਾ ਉੱਘੇ ਸਮਾਜ ਸੇਵੀ, ਲਖਵੀਰ ਸਿੰਘ ਕਪੂਰੀ, ਦਾਨੂੰ ਲਾਂਬਾ, ਬਿਕਰਮਜੀਤ ਸਿੰਘ ਸਰਾਓ, ਲਾਲੀ ਰਹਿਲ ਪੀ ਏ ਤੇ ਹੋਰ ਪਿੰਡ ਵਾਸੀ ਵਿਸ਼ੇਸ਼ ਮੌਜੂਦ ਸਨ।

