ਡੇਂਗ ਦਾ ਕਹਿਰ ਰੋਕਣ ਲਈ ਫੌਗਿੰਗ ਮੁਹਿੰਮ ਤੇਜ਼
ਪਟਿਆਲਾ ਜ਼ਿਲ੍ਹੇ ’ਚ ਡੇਂਗੂ ਦੇ ਕਹਿਰ ਕਾਰਨ ਸਿਹਤ ਵਿਭਾਗ ਤੇ ਨਿਗਮ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਮੇਅਰ ਕੁੰਦਨ ਗੋਗੀਆ ਤੇ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਦੇ ਆਦੇਸ਼ਾਂ ’ਤੇ ਨਿਗਮ ਦੀਆਂ ਟੀਮਾਂ ਨੇ ਸ਼ਹਿਰ ’ਚ ਫੌਗਿੰਗ ਮੁਹਿੰਮ ਵੀ ਵਧਾ ਦਿੱਤੀ ਹੈ। ਜਾਣਕਾਰੀ...
ਪਟਿਆਲਾ ਜ਼ਿਲ੍ਹੇ ’ਚ ਡੇਂਗੂ ਦੇ ਕਹਿਰ ਕਾਰਨ ਸਿਹਤ ਵਿਭਾਗ ਤੇ ਨਿਗਮ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਮੇਅਰ ਕੁੰਦਨ ਗੋਗੀਆ ਤੇ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਦੇ ਆਦੇਸ਼ਾਂ ’ਤੇ ਨਿਗਮ ਦੀਆਂ ਟੀਮਾਂ ਨੇ ਸ਼ਹਿਰ ’ਚ ਫੌਗਿੰਗ ਮੁਹਿੰਮ ਵੀ ਵਧਾ ਦਿੱਤੀ ਹੈ। ਜਾਣਕਾਰੀ ਅਨੁਸਾਰ ਪੰਜਾਬ ਭਰ ਵਿੱਚ ਡੇਂਗੂ ਦੇ ਕੁੱਲ ਕੇਸਾਂ ਵਿਚੋਂ ਲਗਪਗ 25 ਫੀਸਦੀ ਇਕੱਲੇ ਪਟਿਆਲਾ ਜ਼ਿਲ੍ਹੇ ’ਚ ਮਿਲੇ ਹਨ। ਅੱਜ ਨਿਗਮ ਅਧਿਕਾਰੀਆਂ ਤੇ ਮੁਲਾਜ਼ਮਾਂ ਨਾਲ ਮੀਟਿੰਗ ਮਗਰੋਂ ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਡੇਂਗੂ ਦੇ ਕੇਸ ਵਧਣ ਕਾਰਨ ਸ਼ਹਿਰ ’ਚ ਦਿਨ ਵਿਚ ਚਾਰ ਵਾਰ ਫੌਗਿੰਗ ਕੀਤੀ ਜਾ ਰਹੀ ਹੈ। ਨਿਗਮ ਦੀ ਸਿਹਤ ਟੀਮ ਸਿਵਲ ਸਰਜਨ ਦਫ਼ਤਰ ਨਾਲ ਮਿਲ ਕੇ ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾ ਰਹੀ ਹੈ। ਜਨਤਕ ਜਾਗਰੂਕਤਾ ਹਿਤ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਵਜੋਂ ਵੀ ਮਨਾਇਆ ਜਾ ਰਿਹਾ ਹੈ ਜਿਸ ਦੌਰਾਨ ਨਿਗਮ ਕਰਮਚਾਰੀਆਂ ਵੱਲੋਂ ਥਾਂ ਥਾਂ ਜਾ ਕੇ ਚੈਕਿੰਗ ਕਰਨ ਸਮੇਤ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ। ਸਿਵਲ ਸਰਜਨ ਦਫਤਰ ਤੋਂ ਸੀਨੀਅਰ ਡਾਕਟਰ ਸੁਮਿਤ ਸਿੰਘ ਦਾ ਕਹਿਣਾ ਹੈ ਕਿ ਮੌਸਮ ’ਚ ਠੰਢਕ ਵਧਣ ਦੇ ਨਾਲ ਹੀ ਡੇਂਗੂ ਦਾ ਅਸਰ ਘੱਟ ਹੁੰਦਾ। ਠੰਢ ’ਚ ਡੇਂਗੂ ਮੱਛਰ ਮਰ ਜਾਂਦਾ ਹੈ। ਡਾ. ਸੁਮਿਤ ਸਿੰਘ ਨੇ ਕਿਹਾ ਕਿ ਤੇਜ਼ ਬੁਖਾਰ, ਸਰੀਰ ’ਚ ਦਰਦ, ਸਿਰ ਅਤੇ ਅੱਖਾਂ ’ਚ ਦਰਦ ਸਮੇਤ ਕਈ ਹੋਰ ਡੇਂਗੂ ਦੇ ਲੱਛਣ ਹਨ। ਉਨ੍ਹਾ ਦੱਸਿਆ ਕਿ ਡੇਂਗੂ ਦਾ ਲਾਰਵਾ ਖੜ੍ਹੇ ਅਤੇ ਸਾਫ਼ ਪਾਣੀ ਤੋਂ ਪੈਦਾ ਹੁੰਦਾ ਹੈ। ਉਨ੍ਹਾਂ ਸਲਾਹ ਦਿੱਤੀ ਕਿ ਘਰਾਂ ’ਚ ਪਏ ਟੁੱਟੇ ਭਾਂਡਿਆਂ ਤੇ ਨਵੇਂ ਪੁਰਾਣੇ ਟਾਇਰਾਂ ਨੂੰ ਵੀ ਖੁੱਲ੍ਹੇ ਅਸਮਾਨ ’ਚ ਨਾ ਰੱਖਿਆ ਜਾਵੇ।

