DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜ ਸਾਹਿਤਕਾਰਾਂ ਨੂੰ ‘ਪੰਜਾਬੀ ਸਾਹਿਤ ਸਭਾ ਕਲਮਕਾਰ’ ਪੁਰਸਕਾਰ

80 ਸਾਲ ਤੋਂ ਵੱਧ ਉਮਰ ਦੇ ਸਾਹਿਤਕਾਰ ਇੰਦਰਜੀਤ ਸਿੰਘ ਚੋਪੜਾ, ਡਾ. ਤਰਲੋਕ ਸਿੰਘ ਅਨੰਦ, ਬਲਦੇਵ ਸਿੰਘ ਬਿੰਦਰਾ, ਸੁਕੀਰਤੀ ਭਟਨਗਾਰ ਅਤੇ ਮੋਹਸਿਨ ਉਸਮਾਨੀ ਦਾ ਸਨਮਾਨ

  • fb
  • twitter
  • whatsapp
  • whatsapp
featured-img featured-img
ਸਨਮਾਨੇ ਗਏ ਸਾਹਿਤਕਾਰਾਂ ਨਾਲ ਸਾਹਿਤ ਸਭਾ ਦੇ ਨੁਮਾਇੰਦੇ।
Advertisement
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਅੱਜ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਦੇ ਲੈਕਚਰ ਹਾਲ ਵਿੱਚ ਸਾਹਿਤਕ ਸਮਾਗਮ ਦੌਰਾਨ 80 ਸਾਲਾਂ ਤੋਂ ਵੱਧ ਉਮਰ ਦੇ ਪੰਜ ਸੀਨੀਅਰ ਲਿਖਾਰੀਆਂ ਨੂੰ ‘ਪੰਜਾਬੀ ਸਾਹਿਤ ਸਭਾ ਕਲਮਕਾਰ ਪੁਰਸਕਾਰ’ ਦਿੱਤਾ ਗਿਆ। ਸਮਾਗਮ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਗਿਆਨ ਜਯੋਤੀ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਉਪਕਾਰ ਸਿੰਘ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਡਾ. ਮਦਨ ਲਾਲ ਹਸੀਜਾ ਸ਼ਾਮਲ ਸਨ।

ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਸਾਹਿਤਕਾਰਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਬਜ਼ੁਰਗ ਸਾਹਿਤਕਾਰ ਸਮਾਜ ਦਾ ਬੇਸ਼ਕੀਮਤੀ ਸਰਮਾਇਆ ਹਨ। ਡਾ. ਮਦਨ ਲਾਲ ਹਸੀਜਾ ਨੇ ਕਿਹਾ ਕਿ ਅਜਿਹੀਆਂ ਸ਼ਾਨਦਾਰ ਰਵਾਇਤਾਂ ਸਾਹਿਤਕਾਰਾਂ ਨੂੰ ਊਰਜਾ ਪ੍ਰਦਾਨ ਕਰਦੀਆਂ ਹਨ। ਉਪਕਾਰ ਸਿੰਘ ਨੇ ਸਭਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਅੱਜ ਜਿਨ੍ਹਾਂ ਪੰਜ ਸੀਨੀਅਰ ਸਾਹਿਤਕਾਰਾਂ ਨੂੰ ਇਹ ਪੁਰਸਕਾਰ ਪ੍ਰਦਾਨ ਕੀਤੇ ਗਏ, ਉਨ੍ਹਾਂ ਵਿੱਚ ਇੰਦਰਜੀਤ ਸਿੰਘ ਚੋਪੜਾ, ਡਾ. ਤਰਲੋਕ ਸਿੰਘ ਅਨੰਦ, ਬਲਦੇਵ ਸਿੰਘ ਬਿੰਦਰਾ, ਸੁਕੀਰਤੀ ਭਟਨਗਾਰ ਅਤੇ ਮੋਹਸਿਨ ਉਸਮਾਨੀ ਸ਼ਾਮਲ ਹਨ। ਇਨ੍ਹਾਂ ਸਾਹਿਤਕਾਰਾਂ ਸਬੰਧੀ ਸਨਮਾਨ ਪੱਤਰ ਕਰਮਵਾਰ ਡਾ. ਹਰਗੁਣਪ੍ਰੀਤ ਸਿੰਘ, ਸ਼ਿਸ਼ਨ ਕੁਮਾਰ, ਸਤਨਾਮ ਕੌਰ ਚੌਹਾਨ, ਗੁਰਪ੍ਰੀਤ ਡਿੰਪੀ ਅਤੇ ਅੰਮ੍ਰਿਤਪਾਲ ਸਿੰਘ ਸ਼ੈਦਾ ਨੇ ਪੜ੍ਹੇ। ਇਨ੍ਹਾਂ ਸ਼ਖ਼ਸੀਅਤਾਂ ਨੂੰ ਡਾ. ਸੁਰਜੀਤ ਸਿੰਘ ਖੁਰਮਾ, ਅਮਰਜੀਤ ਸਿੰਘ ਵਾਲੀਆ, ਧਰਮ ਕੰਮੇਆਣਾ, ਡਾ. ਜੀ ਐੱਸ ਆਨੰਦ, ਸਾਬਕਾ ਡੀ ਐੱਸ ਪੀ ਨਾਹਰ ਸਿੰਘ, ਜਨਰਲ ਸਕੱਤਰ ਦਵਿੰਦਰ ਪਟਿਆਲਵੀ, ਬਲਬੀਰ ਸਿੰਘ ਦਿਲਦਾਰ ਅਤੇ ਨਵਦੀਪ ਸਿੰਘ ਮੁੰਡੀ ਨੇ ਹਾਰ ਪਹਿਨਾਏ।

Advertisement

Advertisement
Advertisement
×