ਪਟਿਆਲਾ ਜੇਲ੍ਹ ਵਿੱਚ ਅਧਿਕਾਰੀਆਂ ਵੱਲੋਂ ਲਈ ਅਚਾਨਕ ਤਲਾਸ਼ੀ ਦੌਰਾਨ 5 ਸਮੇਤ ਸਿੰਮ ਤੇ ਬੈਟਰੀ ਬਰਾਮਦ ਕੀਤੇ ਗਏ ਹਨ। ਨਾਜਾਇਜ਼ ਤੌਰ ’ਤੇ ਰੱਖਣ ਵਾਲੇ ਸਾਰੇ ਹੀ ਹਵਾਲਾਤੀ (ਅੰਡਰ ਟਰਾਇਲ) ਸਨ, ਚਾਰਾਂ ਖ਼ਿਲਾਫ਼ ਕੇਸ ਦਰਜ ਕਰ ਲਏ ਗਏ ਹਨ। ਜਾਣਕਾਰੀ ਅਨੁਸਾਰ ਹਵਾਲਾਤੀ ਰਾਜਾ ਕੁਮਾਰ ਵਾਸੀ ਪਿੰਡ ਹੀਰਾ ਕਾਨਹੋਲੀ ਥਾਣਾ ਪਰਸੂਨੀ ਗਜਪੱਟੀ ਬਿਹਾਰ ਕੋਲੋਂ 1 ਮੋਬਾਈਲ ਤੇ ਸਿੰਮ ਕਾਰਡ। ਹਵਾਲਾਤੀ ਵਰੁਣ ਵਾਸੀ ਪਟਿਆਲਾ ਤੋਂ 1 ਮੋਬਾਈਲ ਸਮੇਤ ਬੈਟਰੀ ਅਤੇ ਸਿੰਮ ਕਾਰਡ ਬਰਾਮਦ ਹੋਇਆ। ਹਵਾਲਾਤੀ ਰਾਜ ਵਾਸੀ ਬਨੂੜ ਤੋਂ 1 ਮੋਬਾਈਲ ਸਮੇਤ ਸਿੰਮ ਕਾਰਡ ਬਰਾਮਦ ਹੋਇਆ। ਇਸੇ ਤਰ੍ਹਾਂ ਹਵਾਲਾਤੀ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਜੋਧਾਂ ਤੇ ਹਵਾਲਾਤੀ ਜਗਮੋਹਨ ਸਿੰਘ ਵਾਸੀ ਪਿੰਡ ਸ਼ੰਕਰਪੁਰਾ ਪਟਿਆਲਾ ਤੇ ਪੰਜਾਬਦੀਪ ਸਿੰਘ ਵਾਸੀ ਸਾਹਨੇਵਾਲ ਤੋਂ ਮੋਬਾਈਲ ਤੇ ਸਿੰਮ ਕਾਰਡ ਬਰਾਮਦ ਹੋਇਆ ਜੋ ਜੋ ਉਨ੍ਹਾਂ ਐੱਲਸੀਡੀ ਦੇ ਰਿਮੋਟ ਵਿੱਚ ਰੱਖਿਆ ਹੋਇਆਸੀ। ਪੁਲੀਸ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।