ਪ੍ਰਦੂਸ਼ਣ ਮੁਕਤ ਦੀਵਾਲੀ ਲਈ ਆਤਿਸ਼ਬਾਜ਼ੀ ਬੰਦ ਹੋਵੇ: ਰੰਧਾਵਾ
ਲੋਕ ਰਾਜ ਪੰਜਾਬ ਪਾਰਟੀ ਤੇ ਵਿਰਸਾ ਸੰਭਾਲ ਮੰਚ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਮੈਂਬਰਾਂ ਨੂੰ ਇੱਕ ਲਿਖਤੀ ਪੱਤਰ ਰਾਹੀਂ ਸ੍ਰੀ ਦਰਬਾਰ ਸਾਹਿਬ ਵਿਖੇ ਬੰਦੀਛੋੜ ਦਿਵਸ ਮੌਕੇ, ਗੁਰਬਾਣੀ ਕੀਰਤਨ ਦੇ ਸਹਿਜ ਅਨੰਦ ਵਿੱਚ ਵਿਘਨ ਪਾਉਂਦਾ ਬਰੂਦੀ...
Advertisement
ਲੋਕ ਰਾਜ ਪੰਜਾਬ ਪਾਰਟੀ ਤੇ ਵਿਰਸਾ ਸੰਭਾਲ ਮੰਚ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਮੈਂਬਰਾਂ ਨੂੰ ਇੱਕ ਲਿਖਤੀ ਪੱਤਰ ਰਾਹੀਂ ਸ੍ਰੀ ਦਰਬਾਰ ਸਾਹਿਬ ਵਿਖੇ ਬੰਦੀਛੋੜ ਦਿਵਸ ਮੌਕੇ, ਗੁਰਬਾਣੀ ਕੀਰਤਨ ਦੇ ਸਹਿਜ ਅਨੰਦ ਵਿੱਚ ਵਿਘਨ ਪਾਉਂਦਾ ਬਰੂਦੀ ਆਤਿਸ਼ਬਾਜ਼ੀ ਪ੍ਰਦੂਸ਼ਣ ਦਾ ਵਰਤਾਰਾ ਬੰਦ ਕਰਨ ਲਈ ਕਿਹਾ ਹੈ। ਇੱਥੇ ਇਹ ਪੱਤਰ ਪ੍ਰੈੱਸ ਰਾਹੀਂ ਜਨਤਕ ਕਰਦਿਆਂ ‘ਲੋਕ-ਰਾਜ’ ਪੰਜਾਬ ਦੇ ਪ੍ਰਧਾਨ ਮਨਜੀਤ ਸਿੰਘ ਰੰਧਾਵਾ, ਸਾਬਕਾ ਕਰਨਲ ਕੁਲਦੀਪ ਸਿੰਘ ਗਰੇਵਾਲ, ਸਭਿਆਚਾਰ ਤੇ ਵਿਰਸਾ ਸੰਭਾਲ ਮੰਚ ਦੇ ਪ੍ਰਧਾਨ ਐਡਵੋਕੇਟ ਗੁਰਸਿਮਰਤ ਸਿੰਘ ਰੰਧਾਵਾ ਅਤੇ ਪੰਜਾਬ ਵਿਦਿਆਰਥੀ ਪਰਿਸ਼ਦ ਦੇ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਆਤਿਸ਼ਬਾਜ਼ੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਗੁਰਮਰਿਆਦਾ ਦੇ ਬਿਲਕੁਲ ਉਲਟ ਹੈ।
Advertisement
Advertisement
×