ਅੱਗ ਲੱਗਣ ਕਾਰਨ ਕੁੱਪ, ਦਰੱਖ਼ਤ ਸੜੇ
ਪੱਤਰ ਪ੍ਰੇਰਕ ਸਮਾਣਾ, 16 ਮਈ ਖੇਤਾਂ ’ਚ ਲੱਗੀ ਅੱਗ ਕਾਰਨ ਪੰਜਾਬ-ਹਰਿਆਣਾ ਹੱਦ ’ਤੇ ਸਥਿਤ ਪੰਜਾਬ ਦੇ ਪਿੰਡ ਸਪਰਹੈੜੀ ’ਚ ਤੁੜੀ ਦੇ ਕੁੱਪ, ਦਰੱਖ਼ਤ ਸੜ ਕੇ ਸੁਆਹ ਹੋ ਗਈ। ਫਾਇਰ ਬ੍ਰਿਗੇਡ ਦੇ ਦਸਤੇ ਨੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਅਤੇ...
Advertisement
ਪੱਤਰ ਪ੍ਰੇਰਕ
ਸਮਾਣਾ, 16 ਮਈ
Advertisement
ਖੇਤਾਂ ’ਚ ਲੱਗੀ ਅੱਗ ਕਾਰਨ ਪੰਜਾਬ-ਹਰਿਆਣਾ ਹੱਦ ’ਤੇ ਸਥਿਤ ਪੰਜਾਬ ਦੇ ਪਿੰਡ ਸਪਰਹੈੜੀ ’ਚ ਤੁੜੀ ਦੇ ਕੁੱਪ, ਦਰੱਖ਼ਤ ਸੜ ਕੇ ਸੁਆਹ ਹੋ ਗਈ। ਫਾਇਰ ਬ੍ਰਿਗੇਡ ਦੇ ਦਸਤੇ ਨੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਅਤੇ ਘਰਾਂ ਦੇ ਨੇੜੇ ਪਹੁੰਚੀ ਅੱਗ ਨੂੰ ਫੈਲਣ ਤੋਂ ਰੋਕਿਆ। ਪਿੰਡ ਸਪਰਹੇੜੀ ਦੇ ਕਿਸਾਨ ਜਸ਼ਨ ਸਿੰਘ, ਕੁਲਵਿੰਦਰ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਬੀਤੀ ਰਾਤ ਨੇੜਲੇ ਪਿੰਡ ’ਚ ਖੇਤ ਦੀ ਰਹਿੰਦ-ਖੂੰਹਦ ਨੂੰ ਸਾੜਨ ਲਈ ਲਗਾਈ ਅੱਗ ਵਧਦੀ ਹੋਈ ਉਨ੍ਹਾਂ ਦੇ ਪਿੰਡ ਦੇ ਖੇਤਾਂ ਤੱਕ ਪਹੁੰਚ ਗਈ। ਜਿਸ ਨਾਲ ਖੇਤਾਂ ’ਚ ਬਣਾਏ ਗਏ ਤੁੜੀ ਦੇ ਕੁੱਪ, ਦਰਖ਼ਤ, ਪੌਦੇ ਤੇ ਨਾੜ ਸੜ ਕੇ ਸੁਆਹ ਹੋ ਗਏ। ਫਾਇਰ ਬ੍ਰਿਗੇਡ ਦਸਤੇ ਦੀਆਂ ਪੰਜ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਪੁਲੀਸ ਚੌਕੀ ਮਵੀਕਲਾਂ ਦੇ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
Advertisement