DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੀ ਸੀ ਦੇ ਮੀਟਿੰਗ ’ਚ ਨਾ ਪਹੁੰਚਣ ਤੋਂ ਕਿਸਾਨ ਖਫ਼ਾ

ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ; ਦੀਵਾਲੀ ਮਗਰੋਂ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਪ੍ਰਦਰਸ਼ਨ ਦਾ ਐਲਾਨ

  • fb
  • twitter
  • whatsapp
  • whatsapp
Advertisement
ਸੰਯੁਕਤ ਕਿਸਾਨ ਮੋਰਚਾ ਪਟਿਆਲਾ ਨੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ’ਤੇ ਕਿਸਾਨ ਮਸਲਿਆਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਾਏ ਹਨ। ਵਾਅਦੇ ਦੇ ਬਾਵਜੂਦ ਡੀ ਸੀ ਦੇ ਨਾ ਆ ਸਕਣ ਦਾ ਸੁਨੇਹਾ ਭੇਜਣ ਦੀ ਕਾਰਵਾਈ ਤੋਂ ਖਫ਼ਾ ਕਿਸਾਨਾਂ ਨੇ ਅਧਿਕਾਰੀਆਂ ਨਾਲ ਚੱਲਦੀ ਮੀਟਿੰਗ ’ਚ ਡੀ ਸੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਨੇ ਦੀਵਾਲੀ ਮਗਰੋਂ ਡੀ ਸੀ ਦਫ਼ਤਰ ਦੇ ਘਿਰਾਓ ਦਾ ਐਲਾਨ ਵੀ ਕੀਤਾ।

ਮੀਟਿੰਗ ’ਚ ਬੂਟਾ ਸਿੰਘ ਸ਼ਾਦੀਪੁਰ, ਬਲਰਾਜ ਜੋਸ਼ੀ, ਇਕਬਾਲ ਮੰਡੋਲੀ ਧਰਮਪਾਲ ਸੀਲ, ਪਵਨ ਸ਼ੋਗਲਪੁਰ, ਸੁਖਵਿੰਦਰ ਤੁਲੇਵਾਲ, ਜਸਵੀਰ ਖੇੜੀ, ਰਾਜ ਕਿਸ਼ਨ ਨੂਰਖੇੜੀਆਂ, ਗੁਰਵਿੰਦਰ ਧੂੰਮਾਂ, ਬਲਜੀਤ ਸਿੰਘ, ਸੁਖਮਿੰਦਰ ਬਾਰਨ, ਦਵਿੰਦਰ ਪੂਨੀਆ ਗੁਰਵਿੰਦਰ ਦੇਧਨਾ ਅਤੇ ਮੁਖਤਿਆਰ ਸਿੰਘ ਹਾਜ਼ਰ ਸਨ।

Advertisement

ਮੋਰਚੇ ਦੇ ਆਗੂ ਦਵਿੰਦਰ ਪੂਨੀਆ ਨੇ ਦੱਸਿਆ ਕਿ ਕਿਸਾਨਾਂ ਦੀ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਡੀ ਸੀ ਨੂੰ ਉਡੀਕਣ ਦੇ ਬਾਵਜੂਦ ਰਸਮੀ ਗੱਲਬਾਤ ਦੌਰਾਨ ਕੋਈ ਸਾਰਥਕ ਸਿੱਟਾ ਨਾ ਨਿਕਲਿਆ। ਡੇਢ ਘੰਟੇ ਦੀ ਉਡੀਕ ਤੋਂ ਬਾਅਦ ਡੀ ਸੀ ਦਾ ਸੁਨੇਹਾ ਮਿਲਿਆ ਕਿ ਉਹ ਕਿਸੇ ਹੋਰ ਰੁਝੇਵੇਂ ਕਾਰਨ ਅੱਜ ਸਮਾਂ ਨਹੀਂ ਦੇ ਪਾਉਣਗੇ, ਜਿਸ ਕਾਰਨ ਕਿਸਾਨ ਆਗੂਆਂ ’ਚ ਰੋਹ ਭਖ਼ ਗਿਆ। ਆਗੂਆਂ ਨੇ ਕਿਸਾਨੀ ਮਸਲਿਆਂ ਪ੍ਰਤੀ ਸੰਜੀਦਗੀ ਨਾ ਦਿਖਾਉਣ ਦਾ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ।

Advertisement

ਮੋਰਚੇ ਦੇ ਆਗੂ ਦਵਿੰਦਰ ਪੂਨੀਆ ਨੇ ਕਿਹਾ ਕਿ ਕਿਸਾਨ ਡੀਏਪੀ ਦੀ ਘਾਟ ਪੂਰੀ ਕਰਨ, ਪਰਾਲੀ ਦਾ ਨਿਬੇੜਾ, ਕੇਸ ਦਰਜ ਕਰਨ ਤੋਂ ਰੋਕਣ, ਖਰੀਦੇ ਗਏ ਝੋਨੇ ਦੀ ਨਿਯਮਤ ਅਦਾਇਗੀ, ਨਮੀ ਦੀ ਮਾਤਰਾ ਸਰਕਾਰੀ ਏਜੰਸੀਆਂ ਤੋਂ ਚੈੱਕ ਕਰਵਾਉਣ, ਬਦਰੰਗ ਝੋਨੇ ਦੇ ਰੇਟ ’ਤੇ ਕੱਟ ਰੁਕਵਾਉਣ, ਬੌਨੇ ਰੋਗ ਨਾਲ ਨੁਕਸਾਨੇ ਝੋਨੇ ਦਾ ਮੁਆਵਜ਼ਾ ਦੇਣ ਦੀ ਮੰਗ ਕਰ ਰਹੇ ਹਨ।

Advertisement
×