ਕਿਸਾਨਾਂ ਨੇ ਜ਼ਮੀਨ ’ਤੇ ਕਬਜ਼ਾ ਕਾਰਵਾਈ ਰੋਕੀ
ਖੇਤਰੀ ਪ੍ਰਤੀਨਿਧ ਪਟਿਆਲਾ, 5 ਫਰਵਰੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਕਾਰਕੁਨਾਂ ਦੇ ਵਿਰੋਧ ਇਕ ਬੈਂਕ ਦੀ ਟੀਮ ਨੂੰ ਨੇੜਲੇ ਪਿੰਡ ਰਣਬੀਰਪੁਰਾ ਵਿੱਚ ਕਿਸਾਨ ਦੇ ਘਰ ਦੀ ਕੁਰਕੀ ਦੀ ਕਾਰਵਾਈ ਟਾਲਣੀ ਪਈ। ਯੂਨੀਅਨ ਆਗੂ ਅਵਤਾਰ ਸਿੰਘ ਕੌਰਜੀਵਾਲਾ ਨੇ ਦੱਸਿਆ ਕਿ ਕਰੋਨਾ ਕਾਲ...
Advertisement
ਖੇਤਰੀ ਪ੍ਰਤੀਨਿਧ
ਪਟਿਆਲਾ, 5 ਫਰਵਰੀ
Advertisement
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਕਾਰਕੁਨਾਂ ਦੇ ਵਿਰੋਧ ਇਕ ਬੈਂਕ ਦੀ ਟੀਮ ਨੂੰ ਨੇੜਲੇ ਪਿੰਡ ਰਣਬੀਰਪੁਰਾ ਵਿੱਚ ਕਿਸਾਨ ਦੇ ਘਰ ਦੀ ਕੁਰਕੀ ਦੀ ਕਾਰਵਾਈ ਟਾਲਣੀ ਪਈ। ਯੂਨੀਅਨ ਆਗੂ ਅਵਤਾਰ ਸਿੰਘ ਕੌਰਜੀਵਾਲਾ ਨੇ ਦੱਸਿਆ ਕਿ ਕਰੋਨਾ ਕਾਲ ’ਚ ਇਸ ਪਿੰਡ ਦੇ ਇੱਕ ਕਿਸਾਨ ਨੇ ਆਪਣੀ ਜ਼ਮੀਨ ਬਲੱਡ ਰਿਲੇਸ਼ਨ ’ਚ ਆਪਣੇ ਪੁੱਤਰ ਦੇ ਨਾਮ ਕਰਵਾ ਦਿੱਤੀ ਸੀ। ਪਰ ਉਸ ਨੇ ਇਕ ਪ੍ਰਾਈਵੇਟ ਕੰਪਨੀ ਤੋਂ ਲੋਨ ਲੈ ਲਿਆ ਗਿਆ ਸੀ, ਜੋ ਨੋਟਬੰਦੀ ਅਤੇ ਕਰੋਨਾ ਕਾਰਨ ਆਈ ਮੰਦੀ ਕਾਰਨ ਕਿਸ਼ਤਾਂ ਨਾ ਮੋੜ ਸਕਿਆ ਤੇ ਬੈਂਕ ਵਲੋਂ ਜ਼ਮੀਨ ਅਤੇ ਘਰ ’ਤੇ ਕਬਜ਼ੇ ਲਈ ਕੋਰਟ ਆਰਡਰ ਲੈ ਲਏ ਗਏ। ਇਸ ਕੜੀ ਵਜੋਂ ਹੀ ਇਸ ਟੀਮ ਨੇ ਕਬਜ਼ਾ ਕਰਵਾਈ ਲਈ ਅੱਜ ਥਾਣਾ ਪਸਿਆਣਾ ਦੀ ਪੁਲੀਸ ਤੱਕ ਪਹੁੰਚ ਕੀਤੀ। ਉਧਰ ਇਸ ਗੱਲ ਦੀ ਭਿਣਕ ਪੈਣ ਕਰਕੇ ਯੂਨੀਅਨ ਦੇ ਆਗੂ ਹਰਮੇਲ ਸਿੰਘ ਤੁੰਗਾ, ਅਵਤਾਰ ਕੌਰਜੀਵਾਲਾ, ਮੇਜਰ ਸਿੰਘ ਅੱਚਲ, ਗੁਰਬਖਸ਼ ਰਣਬੀਰਪੁਰਾ ਆਦਿ ਦੀ ਅਗਵਾਈ ਹੇਠਾਂ ਕਿਸਾਨ ਇਕੱਠੇ ਹੋ ਗਏ। ਇਸ ਦੇ ਚੱਲਦਿਆਂ ਬੈਂਕ ਨੂੰ ਕਬਜ਼ਾ ਕਾਰਵਾਈ ਰੋਕਣੀ ਪਈ।
Advertisement
Advertisement
×