ਵਿਸ਼ੇਸ਼ ਬੱਚਿਆਂ ਵੱਲੋਂ ਸਜਾਵਟੀ ਸਾਮਾਨ ਦੀ ਪ੍ਰਦਰਸ਼ਨੀ
ਡਾ. ਬੀ ਐੱਸ ਸੰਧੂ ਮੈਮੋਰੀਅਲ ਪਬਲਿਕ ਸਕੂਲ ਵਿੱਚ ਸਮਾਜ ਵਿੱਚ ਵਿਸ਼ੇਸ਼ ਬੱਚਿਆਂ ਨੂੰ ਆਪਣੀ ਕਲਾ ਅਤੇ ਹੁਨਰ ਪੇਸ਼ ਕਰਨ ਦਾ ਮੌਕਾ ਦੇਣ ਲਈ ਸੁਸਾਇਟੀ ਫਾਰ ਵੈੱਲਫੇਅਰ ਆਫ਼ ਦਿ ਹੈਂਡੀਕੈਪਡ ਅਧੀਨ ਚੱਲ ਰਹੇ ਪਟਿਆਲਾ ਸਕੂਲ ਫਾਰ ਦਿ ਡੀਫ ਤੇ ਡੰਬ ਐਂਡ...
Advertisement
ਡਾ. ਬੀ ਐੱਸ ਸੰਧੂ ਮੈਮੋਰੀਅਲ ਪਬਲਿਕ ਸਕੂਲ ਵਿੱਚ ਸਮਾਜ ਵਿੱਚ ਵਿਸ਼ੇਸ਼ ਬੱਚਿਆਂ ਨੂੰ ਆਪਣੀ ਕਲਾ ਅਤੇ ਹੁਨਰ ਪੇਸ਼ ਕਰਨ ਦਾ ਮੌਕਾ ਦੇਣ ਲਈ ਸੁਸਾਇਟੀ ਫਾਰ ਵੈੱਲਫੇਅਰ ਆਫ਼ ਦਿ ਹੈਂਡੀਕੈਪਡ ਅਧੀਨ ਚੱਲ ਰਹੇ ਪਟਿਆਲਾ ਸਕੂਲ ਫਾਰ ਦਿ ਡੀਫ ਤੇ ਡੰਬ ਐਂਡ ਬਲਾਈਂਡ ਵੱਲੋਂ ਵਿਸ਼ੇਸ਼ ਪ੍ਰਦਰਸ਼ਨੀ ਲਾਈ ਗਈ। ਪ੍ਰਦਰਸ਼ਨੀ ਵਿੱਚ ਸੁਣਨ ਅਤੇ ਬੋਲਣ ਵਿੱਚ ਅਸੱਮਰਥ ਵਿਦਿਆਰਥੀਆਂ ਵੱਲੋਂ ਬਣੀਆਂ ਮੋਮਬੱਤੀਆਂ, ਕਲਾਤਮਕ ਥੈਲੇ, ਸਜਾਵਟੀ ਸਾਮਾਨ ਅਤੇ ਹੋਰ ਕਾਰੀਗਰੀ ਵਾਲਾ ਸਾਮਾਨ ਦੀ ਪੇਸ਼ਕਾਰੀ ਕੀਤੀ ਗਈ। ਇਨ੍ਹਾਂ ਚੀਜ਼ਾਂ ਦੀ ਖਾਸ ਗੱਲ ਇਹ ਸੀ ਕਿ ਇਹ ਸਾਰੀਆਂ ਵਿਦਿਆਰਥੀਆਂ ਨੇ ਆਪਣੇ ਹੱਥਾਂ ਨਾਲ ਬਣਾਈਆਂ ਸਨ। ਸੰਧੂ ਸਕੂਲ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਪ੍ਰਦਰਸ਼ਨੀ ਦਾ ਦੌਰਾ ਕੀਤਾ। ਬੱਚਿਆਂ ਨੇ ਹਰ ਚੀਜ਼ ਨੂੰ ਧਿਆਨ ਨਾਲ ਦੇਖਿਆ, ਸਮਝਿਆ ਅਤੇ ਆਪਣੀ ਪਸੰਦ ਦੀਆਂ ਚੀਜ਼ਾਂ ਦੀ ਖਰੀਦ ਕੀਤੀ ਗਈ। ਇਸ ਮੌਕੇ ਸਕੂਲ ਚੇਅਰਮੈਨ ਹਰਦੀਪ ਸਿੰਘ ਸੰਧੂ, ਮੈਨੇਜਿੰਗ ਡਾਇਰੈਕਟਰ ਰਾਜਿੰਦਰ ਕੌਰ ਸੰਧੂ ਅਤੇ ਪ੍ਰਿੰਸੀਪਲ ਤਰਨਦੀਪ ਕੌਰ ਅਰੋੜਾ ਨੇ ਵਿਦਿਆਰਥੀਆਂ ਦੀ ਕਲਾ ਦੀ ਸ਼ਲਾਘਾ ਕੀਤੀ।
Advertisement
Advertisement
×