ਐਮੀਨੈਂਸ ਸਕੂਲ ਘੱਗਾ ਨੇ ਓਵਰਆਲ ਟਰਾਫੀ ਜਿੱਤੀ
ਸਕੂਲ ਆਫ ਐਮੀਨੈਂਸ ਘੱਗਾ ਦੇ ਵਿਦਿਆਰਥੀਆ ਨੇ ਚੁਨਾਗਰਾ ਵਿੱਚ ਹੋਏ ਟੂਰਨਾਮੈਂਟ ਵਿੱਚ ਓਵਰਆਲ ਟਰਾਫੀ ਜਿੱਤੀ ਹੈ। ਵੱਖ-ਵੱਖ ਖੇਡ ਮੁਕਾਬਲਿਆਂ ’ਚ ਵਿਦਿਆਰਥੀਆਂ ਦੀ ਚੜ੍ਹਤ ਰਹੀ। ਲੜਕੀਆਂ ਦੀ ਖੋ-ਖੋ ਟੀਮ ਨੇ ਪਹਿਲਾ ਸਥਾਨ, ਮੁਡਿੰਆਂ ਦੀ 400 ਮੀਟਰ ਦੌੜ ’ਚ ਪੁਸ਼ਪਿੰਦਰ ਸਿੰਘ ਦਾ...
Advertisement
ਸਕੂਲ ਆਫ ਐਮੀਨੈਂਸ ਘੱਗਾ ਦੇ ਵਿਦਿਆਰਥੀਆ ਨੇ ਚੁਨਾਗਰਾ ਵਿੱਚ ਹੋਏ ਟੂਰਨਾਮੈਂਟ ਵਿੱਚ ਓਵਰਆਲ ਟਰਾਫੀ ਜਿੱਤੀ ਹੈ। ਵੱਖ-ਵੱਖ ਖੇਡ ਮੁਕਾਬਲਿਆਂ ’ਚ ਵਿਦਿਆਰਥੀਆਂ ਦੀ ਚੜ੍ਹਤ ਰਹੀ। ਲੜਕੀਆਂ ਦੀ ਖੋ-ਖੋ ਟੀਮ ਨੇ ਪਹਿਲਾ ਸਥਾਨ, ਮੁਡਿੰਆਂ ਦੀ 400 ਮੀਟਰ ਦੌੜ ’ਚ ਪੁਸ਼ਪਿੰਦਰ ਸਿੰਘ ਦਾ ਪਹਿਲਾ ਸਥਾਨ ਅਤੇ ਨਵਜੋਤ ਦਾ ਦੂਜਾ ਸਥਾਨ ਆਇਆ ਲੰਬੀ ਛਾਲ ’ਚ ਗੁਰਪ੍ਰੀਤ ਸਿੰਘ, ਅਜੈ ਸਿੰਘ ਤੇ ਨਕਸ਼ ਕੁਮਾਰ ਨੇ ਵਧੀਆ ਪੁਜੀਸ਼ਨਾਂ ਮੱਲੀਆਂ ਜਦੋਂ ਕਿ ਸਕੂਲ ਦੀ ਵਾਲੀਬਾਲ ਮੁੰਡਿਆਂ ਦੀ ਟੀਮ ਦੂਜੇ ਸਥਾਨ ਉੱਤੇ ਰਹੀ। ਐੱਨ ਐੱਸ ਐੱਸ ਪ੍ਰੋਗਰਾਮ ਅਫ਼ਸਰ ਕਿਰਨ ਬਾਲਾ ਵੱਲੋਂ ਵਿਦਿਆਰਥੀਆਂ ਦੀ ਅਗਵਾਈ ਕੀਤੀ ਗਈ। ਜੇਤੂ ਵਿਦਿਆਰਥੀਆਂ ਦਾ ਸਕੂਲ ਪਰਤਣ ’ਤੇ ਲਵਕੇਸ਼ ਕੁਮਾਰ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸੁਖਜਿੰਦਰ ਕੌਰ ਵੱਲੋਂ ਵਿਦਿਆਰਥੀਆ ਅਤੇ ਮੈਡਮ ਕਿਰਨ ਨੂੰ ਵਧਾਈ ਦਿੱਤੀ ਗਈ। ਓਵਰਆਲ ਟਰਾਫੀ ਸਕੂਲ ਆਫ ਐਮੀਨੈਂਸ ਘੱਗਾ ਦੇ ਹਿੱਸੇ ਰਹਿਣ ’ਤੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
Advertisement
Advertisement
×

