ਅਸਲੇ ਸਣੇ ਨਸ਼ਾ ਤਸਕਰ ਗਰੋਹ ਕਾਬੂ
ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਪਰਦੀਪ ਸਿੰਘ ਬਾਜਵਾ ਤੇ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਜਸਪ੍ਰ੍ਰੀਤ ਸਿੰਘ ਕਾਹਲੋਂ ਦੀ ਅਗਵਾਈ ਹੇਠਲੀ ਟੀਮ ਨੇ ਸ਼ਹਿਰ ’ਚੋਂ ਨਸ਼ਾ ਤਸਕਰ ਗਰੋਹ ਦੇ 5 ਮੈਂਬਰਾਂ ਨੂੰ ਤਿੰਨ ਪਿਸਤੌਲਾਂ ਤੇ 8 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ...
Advertisement
ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਪਰਦੀਪ ਸਿੰਘ ਬਾਜਵਾ ਤੇ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਜਸਪ੍ਰ੍ਰੀਤ ਸਿੰਘ ਕਾਹਲੋਂ ਦੀ ਅਗਵਾਈ ਹੇਠਲੀ ਟੀਮ ਨੇ ਸ਼ਹਿਰ ’ਚੋਂ ਨਸ਼ਾ ਤਸਕਰ ਗਰੋਹ ਦੇ 5 ਮੈਂਬਰਾਂ ਨੂੰ ਤਿੰਨ ਪਿਸਤੌਲਾਂ ਤੇ 8 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਐੱਸ ਐੱਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਜਦੋਂ ਪੁਲੀਸ ਨੇ ਮੁਲਜ਼ਮਾਂ ਨੂੰ ਕਾਬੂ ਕੀਤਾ ਉਹ ਕਾਰ ’ਚ ਸਵਾਰ ਸਨ। ਮੁਲਜ਼ਮਾਂ ਦੀ ਪਛਾਣ ਵਿਜੈ ਕੁਮਾਰ, ਅਜੈ ਕੁਮਾਰ ਵਾਸੀਅਨ ਗੋਪਾਲ ਕਾਲੋਨੀ ਪਟਿਆਲਾ, ਜਤਿਨ ਕੁਮਾਰ ਵਾਸੀ ਰੋੜੀ ਕੁੱਟ ਮੁਹੱਲਾ, ਸੰਦੀਪ ਸਿੰਘ ਵਾਸੀ ਧੋਬੀ ਘਾਟ ਮੁਹੱਲਾ ਪਟਿਆਲਾ ਅਤੇ ਰੋਹਨ ਵਾਸੀ ਵੱਡਾ ਅਰਾਈਂ ਮਾਜਰਾ ਪਟਿਆਲਾ ਵਜੋਂ ਹੋਈ ਹੈ। ਇਸ ਮੌਕੇ ਐੱਸ ਪੀ ਡੀ ਗੁਰਬੰਸ ਬੈਂਸ ਤੇ ਐੱਸ ਪੀ ਸਿਟੀ ਪਲਵਿੰਦਰ ਸਿੰਘ ਚੀਮਾ ਵੀ ਮੌਜੂਦ ਸਨ।
Advertisement
Advertisement
×