ਨਸ਼ਾ ਮੁਕਤੀ ਮੋਰਚਾ ਦੀ ਮੀਟਿੰਗ
ਪੱਤਰ ਪ੍ਰੇਰਕ
ਪਟਿਆਲਾ, 10 ਜੁਲਾਈ
ਵਿਧਾਨ ਸਭਾ ਹਲਕਾ ਪਟਿਆਲਾ ਦੇ ਨਸ਼ਾ ਮੁਕਤੀ ਮੋਰਚੇ ਦੇ ਪ੍ਰਧਾਨ ਦਵਿੰਦਰਪਾਲ ਸਿੰਘ ਮਿੱਕੀ ਵੱਲੋਂ ਸਰਕਟ ਹਾਊਸ ਪਟਿਆਲਾ ਵਿੱਚ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਦਿਸ਼ਾ ਨਿਰਦੇਸ਼ ਹੇਠ ਆਪਣੇ ਹਲਕੇ ਦੀ ਮੀਟਿੰਗ ਕੀਤੀ। ਜਿੱਥੇ ਉਨ੍ਹਾਂ ਨਸ਼ਾ ਮੁਕਤੀ ਮੋਰਚੇ ਦੇ ਨਵਨਿਯੁਕਤ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਟਿਆਲਾ ਸ਼ਹਿਰ ਦੇ ਐਮਐਲਏ ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ਵਿੱਚ ਸ਼ਹਿਰ ਵਿੱਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਨਸ਼ਾ ਮੁਕਤੀ ਮੋਰਚੇ ਦੀ ਟੀਮ ਵੱਲੋਂ ਬਹੁਤ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਨਸ਼ਾ ਮੁਕਤੀ ਮੋਰਚਾ ਦਾ ਅਗਲਾ ਪੜਾਅ ਵੀ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਵਿਚ ਸਾਡੇ ਸ਼ਹਿਰ ਦੀ ਟੀਮ ਦਾ ਹੋਰ ਵਿਸਥਾਰ ਕੀਤਾ ਜਾਏਗਾ। ਉਨ੍ਹਾਂ ਨੇ ਸਾਰੇ ਸਾਥੀਆਂ ਦੀ ਸ਼ਲਾਘਾ ਲੋਕਾਂ ਨੂੰ ਨਸ਼ਾ ਛੱਡਣ ਲਈ ਅਤੇ ਤਸਕਰਾਂ ਦੀ ਜਾਣਕਾਰੀ ਲਈ ਘਰ ਘਰ ਜਾ ਕੇ ਹੋਕਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਹੈਪੀ, ਉਪ ਪ੍ਰਧਾਨ ਬਲਜਿੰਦਰ, ਹਲਕੇ ਦੇ ਉਪ ਪ੍ਰਧਾਨ ਸਾਗਰ ਧਾਲੀਵਾਲ, ਕੌਂਸਲਰ ਜਗਮੋਹਨ ਚੌਹਾਨ, ਕੌਂਸਲਰ ਸੰਜੀਵ ਕੁਮਾਰ, ਕੌਂਸਲਰ ਰਵਿੰਦਰਪਾਲ ਰਿੱਕੀ, ਰਮੇਸ਼ ਸਿੰਗਲਾ, ਗੁਰਕੀਰਤ ਸਿੰਘ ਬਾਵਾ, ਐਡਵੋਕੇਟ ਸੁਖਜਿੰਦਰ ਸਿੰਘ, ਹੇਮੰਤ ਸੁਨਾਰੀਆ, ਮਨੀਸ਼ ਕੁਮਾਰ ਅਤੇ ਹੋਰ ਸਾਥੀ ਮੌਜੂਦ ਸਨ।