ਡਾ. ਅਮਰ ਸਿੰਘ ਆਜ਼ਾਦ ਨਮਿਤ ਸ਼ਰਧਾਂਜਲੀ ਸਮਾਗਮ
ਸਰਬਜੀਤ ਸਿੰਘ ਭੰਗੂ ਪਟਿਆਲਾ, 10 ਜੁਲਾਈ ਖੇਤੀ, ਖ਼ੁਰਾਕ ਤੇ ਵਾਤਾਵਰਨ ਦੇ ਚਿੰਤਕ ਅਤੇ ਸਿਹਤ ਮਾਹਿਰ ਡਾ. ਅਮਰ ਸਿੰਘ ਆਜ਼ਾਦ ਨਮਿਤ ਅੱਜ ਇੱਥੇ ਹੋਈ ਅੰਤਿਮ ਅਰਦਾਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ...
ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਜੁਲਾਈ
ਖੇਤੀ, ਖ਼ੁਰਾਕ ਤੇ ਵਾਤਾਵਰਨ ਦੇ ਚਿੰਤਕ ਅਤੇ ਸਿਹਤ ਮਾਹਿਰ ਡਾ. ਅਮਰ ਸਿੰਘ ਆਜ਼ਾਦ ਨਮਿਤ ਅੱਜ ਇੱਥੇ ਹੋਈ ਅੰਤਿਮ ਅਰਦਾਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਸ਼ਾਮਲ ਰਹੇ। ਉਨ੍ਹਾਂ ਕਿਹਾ ਕਿ ਡਾ. ਆਜ਼ਾਦ ਨੇ ਸਾਰੀ ਉਮਰ ਚਾਨਣ ਮੁਨਾਰਾ ਬਣ ਕੇ ਲੋਕਾਂ ਨੂੰ ਸਿਹਤ ਤੇ ਵਾਤਾਵਰਨ ਪ੍ਰਤੀ ਸੇਧ ਦਿੱਤੀ। ਡਾ. ਆਜ਼ਾਦ ਨੇ ਲੋਕਾਂ ਨੂੰ ਬਨਿਾਂ ਦਵਾਈ ਕੇਵਲ ਖ਼ੁਰਾਕ ਨਾਲ ਸਿਹਤਯਾਬ ਕਰਨ ਦਾ ਗਿਆਨ ਵੰਡਿਆ।
ਇਸ ਦੌਰਾਨ ਸਪੀਕਰ ਸੰਧਵਾਂ ਨੇ ਉਮੀਦ ਪ੍ਰਗਟਾਈ ਕਿ ਉਨ੍ਹਾਂ ਦੀ ਪੁੱਤਰੀ ਡਾ. ਅਨੁਪਮਾ ਆਪਣੇ ਪਿਤਾ ਦੇ ਦਰਸਾਏ ਰਾਹ ’ਤੇ ਚੱਲ ਕੇ ਲੋਕਾਂ ਨੂੰ ਤੰਦਰੁਸਤ ਕਰਨਗੇ।
ਡਾ. ਆਜ਼ਾਦ ਨਾਲ ਪੁਰਾਣੀ ਸਾਂਝ ਦਾ ਜ਼ਿਕਰ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਉਹ ਗਿਆਨ ਅਤੇ ਸ਼ਾਂਤੀ ਦੇ ਪ੍ਰਤੀਕ ਹੋਲਿਸਟਿਕ ਹੈਲਥ ਦਾ ਗਿਆਨ ਵੰਡਦੇ ਰਹੇ ਹਨ।
ਸ਼ਰਧਾਂਜਲੀ ਸਮਾਰੋਹ ਮੌਕੇ ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ, ਖੇਤੀ ਵਿਰਾਸਤ ਮਿਸ਼ਨ ਤੋਂ ਉਮੇਂਦਰ ਦੱਤ, ਸਾਬਕਾ ਐਮਪੀ ਡਾ. ਧਰਮਵੀਰ ਗਾਂਧੀ, ਡਾ. ਬਿਸ਼ਵਰੂਪ ਰਾਏ ਚੌਧਰੀ, ਡਾ. ਦਰਸ਼ਨਪਾਲ, ਡਾ. ਕਵਿਤਾ ਕੁਲਕਰਨੀ, ਹਰਜਿੰਦਰ ਸਿੰਘ ਮਾਝੀ ਸਣੇ ਹੋਰਨਾਂ ਸ਼ਖ਼ਸੀਅਤਾਂ ਨੇ ਵੀ ਡਾ. ਅਮਰ ਸਿੰਘ ਆਜ਼ਾਦ ਨੂੰ ਯਾਦ ਕੀਤਾ। ਇਸ ਮੌਕੇ ਡਾ. ਆਜ਼ਾਦ ਦੇ ਪਰਿਵਾਰਕ ਮੈਂਬਰਾਂ ਮਨਜੀਤ ਕੌਰ, ਡਾ. ਅਨੁਪਮਦੀਪ ਆਜ਼ਾਦ, ਅਮਨਦੀਪ ਆਜ਼ਾਦ, ਡਾ. ਗਗਨਦੀਪ ਆਜ਼ਾਦ, ਡਾ. ਅਰਸ਼ਦੀਪ ਵੋਹਰਾ ਤੇ ਉਮੀਤ ਵੋਹਰਾ ਨੇ ਧੰਨਵਾਦ ਕੀਤਾ।

