ਕਾਂਗਰਸ ਦੀ ਮਜ਼ਬੂਤੀ ਲਈ ਵਿਚਾਰ-ਚਰਚਾ
ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਸੰਗਠਨ ਸਿਰਜਣ ਅਭਿਆਨ ਅਧੀਨ ਜ਼ਿਲ੍ਹਾ ਪਟਿਆਲਾ ਦੇ ਅਬਜ਼ਰਵਰ ਸੰਜੈ ਦੱਤ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਤੋਂ ਬਦਲਾ ਲੈ ਰਹੀ ਹੈ। ਅੱਜ ਪੰਜਾਬ ਵਿਚ ਹੜ੍ਹਾਂ ਕਾਰਨ ਤਬਾਹੀ ਹੋਈ ਹੈ ਪਰ ਕੇਂਦਰ ਸਰਕਾਰ ਸਿਰਫ਼ ਦੌਰਿਆਂ ਦੇ ਚੱਕਰਵਿਊ ਵਿਚ ਪੰਜਾਬੀਆਂ ਨੂੰ ਉਲਝਾ ਰਹੀ ਹੈ। ਉਨ੍ਹਾਂ ਕਿਹਾ ਕਿ ਪੂਰੇ ਵਿਸ਼ਵ ਨੂੰ ਪੰਜਾਬ ਵਿਚ ਆਏ ਹੜ੍ਹਾਂ ਕਾਰਨ ਹੋਈ ਤਬਾਹੀ ਦਾ ਪਤਾ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੀ ਨਹੀਂ ਪਤਾ ਕਿ ਪੰਜਾਬ ਬੁਰੀ ਤਰ੍ਹਾਂ ਡੁੱਬ ਰਿਹਾ ਹੈ। ਅਬਜ਼ਰਵਰ ਸੰਜੈ ਦੱਤ ਪਟਿਆਲਾ ਵਿੱਚ ਸੰਗਠਨ ਦੀ ਮਜ਼ਬੂਤੀ ਲਈ ਮੀਟਿੰਗ ਕਰਨ ਲਈ ਆਏ ਸਨ। ਇਸ ਵੇਲੇ ਸੰਜੈ ਦੱਤ ਦਾ ਸਵਾਗਤ ਕਰਨ ਲਈ ਪਟਿਆਲਾ ਯੂਥ ਦੇ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਆਪਣੀ ਟੀਮ ਸਮੇਤ ਪੁੱਜੇ ਸਨ। ਇਸ ਮੌਕੇ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਬਣਾਉਣ ਲਈ ਚਰਚਾ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੌਂਸਲਰ ਸੇਵਕ ਸਿੰਘ ਝਿੱਲ, ਅਮਰਪ੍ਰੀਤ ਸਿੰਘ ਬੌਬੀ, ਐਡਵੋਕੇਟ ਭੁਵੇਸ਼ ਤਿਵਾੜੀ, ਐਡਵੋਕੇਟ ਅਭੀਨਵ ਸ਼ਰਮਾ, ਰਿਦਮ ਸ਼ਰਮਾ ਤੇ ਸਾਹਿਲ ਜੌਹਰ ਹਾਜ਼ਰ ਸਨ।