DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਵਲ ‘ਟਾਕੀਆਂ ਵਾਲਾ ਪਜਾਮਾ’ ’ਤੇ ਵਿਚਾਰ-ਚਰਚਾ

ਬਲਵਿੰਦਰ ਸਿੰਘ ਗਰੇਵਾਲ ਦਾ ‘ਗੁਰਮੁਖ ਸਿੰਘ ਸਹਿਗਲ ਨਾਵਲ ਪੁਰਸਕਾਰ-2024’ ਨਾਲ ਸਨਮਾਨ
  • fb
  • twitter
  • whatsapp
  • whatsapp
Advertisement

ਪੱਤਰ ਪ੍ਰੇਰਕ

ਪ‌‌‌ਟਿਆਲਾ, 2 ਜੁਲਾਈ

Advertisement

ਪਟਿਆਲੇ ਦੇ ਅਰਬਨ ਅਸਟੇਟ ਸਥਿਤ ਇੱਕ ਰੈਸਟੋਰੈਂਟ ਵਿੱਚ ‘ਗੁਰਮੁਖ ਸਿੰਘ ਸਹਿਗਲ ਯਾਦਗਾਰੀ ਮੰਚ, ਪਟਿਆਲਾ’ ਵੱਲੋਂ ਤੀਸਰਾ ਗੁਰਮੁਖ ਸਿੰਘ ਸਹਿਗਲ ਸਨਮਾਨ ਸਮਾਗਮ ਕਰਵਾਇਆ ਗਿਆ। ਪਿਛਲੇ ਦੋ ਸਾਲਾਂ ਤੋਂ ਸ਼ੁਰੂ ਕੀਤੇ ਗਏ ‘ਗੁਰਮੁਖ ਸਿੰਘ ਸਹਿਗਲ ਨਾਵਲ ਪੁਰਸਕਾਰ’ ਲਈ ਨਾਵਲਕਾਰ ਬਲਵਿੰਦਰ ਸਿੰਘ ਗਰੇਵਾਲ ਨੂੰ ਉਸ ਦੇ ਨਾਵਲ ‘ਟਾਕੀਆਂ ਵਾਲਾ ਪਜਾਮਾ’ ਲਈ ਸਨਮਾਨਿਆ ਗਿਆ। ਪੁਰਸਕਾਰ ਵਿਚ ਸਨਮਾਨ ਚਿੰਨ੍ਹ, ਕਿਤਾਬਾਂ ਦਾ ਸੈੱਟ ਤੇ 11,000 ਦੀ ਸਨਮਾਨ ਰਾਸ਼ੀ ਭੇਟ ਕੀਤੀ ਗਈ।

ਗੁਰਮੁਖ ਸਿੰਘ ਸਹਿਗਲ ਯਾਦਗਾਰੀ ਮੰਚ ਦੇ ਕਾਮੇ ਸਤਪਾਲ ਭੀਖੀ ਨੇ ਮਹਿਮਾਨਾਂ ਦਾ ਸੁਆਗਤ ਕੀਤਾ। ਸਮਾਗਮ ਦੀ ਪ੍ਰਧਾਨਗੀ ਚਿੰਤਕ ਸਾਹਿਤਕਾਰਾਂ ਡਾ. ਸੁਰਜੀਤ ਅਤੇ ਡਾ. ਬਲਦੇਵ ਸਿੰਘ ਧਾਲੀਵਾਲ ਨੇ ਕੀਤੀ, ਜਦਕਿ ਕਹਾਣੀਕਾਰ ਪ੍ਰੋ. ਕਿਰਪਾਲ ਕਜ਼ਾਕ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਜਗਵਿੰਦਰ ਸਿੰਘ ਨੇ ਬਲਵਿੰਦਰ ਸਿੰਘ ਗਰੇਵਾਲ ਦੀ ਸ਼ਖ਼ਸੀਅਤ ਅਤੇ ਸਿਰਜਣਾ ਬਾਰੇ ਸੁਹਜਮਈ ਵਿਚਾਰ ਪੇਸ਼ ਕੀਤੇ। ਡਾ. ਰਵਿੰਦਰ ਸਿੰਘ ਘੁੰਮਣ ਨੇ ਪਰਚਾ ਪੜ੍ਹਿਆ। ਇਸ ਮੌਕੇ ਡਾ. ਦੀਦਾਰ ਸਿੰਘ, ਪ੍ਰਵੇਸ਼ ਸ਼ਰਮਾ, ਤਰਸੇਮ, ਡਾ. ਗੁਰਸੇਵਕ ਲੰਬੀ, ਡਾ. ਪਵਨ ਟਿੱਬਾ, ਡਾ. ਸੰਤੋਖ ਸੁੱਖੀ, ਬਲਵਿੰਦਰ ਸਿੰਘ ਭੱਟੀ, ਪ੍ਰੀਤ ਮਹਿੰਦਰ ਸੇਖੋਂ, ਇਕਬਾਲ ਸੋਮੀਆਂ, ਸਤਪਾਲ ਚਹਿਲ, ਤੇਜਿੰਦਰ ਫਰਵਾਹੀ, ਤਰਸੇਮ ਡਕਾਲਾ, ਚਿੱਟਾ ਸਿੱਧੂ, ਸੁਰਿੰਦਰਜੀਤ ਚੌਹਾਨ, ਜਗਤਾਰ ਸ਼ੇਰਗਿੱਲ, ਸੁਰਪ੍ਰੀਤ ਕੌਰ, ਨਰਿੰਦਰਪਾਲ ਕੌਰ, ਅਨੀਤਾ ਸ਼ਰਮਾ, ਅਰਵਿੰਦਰ ਕੌਰ ਹਾਜ਼ਰ ਸਨ।

Advertisement
×