ਖ਼ਸਤਾ ਹਾਲ ਸੜਕਾਂ ਬਣਾਉਣ ਦੀ ਮੰਗ
ਹਲਕਾ ਰਾਜਪੁਰਾ ਦੀਆਂ ਖ਼ਸਤਾ-ਹਾਲ ਸੜਕਾਂ ਦੀ ਮੁਰੰਮਤ ਕਰਵਾਉਣ ਲਈ ਸਮਾਜ ਸੇਵੀ ਤੇ ਭਾਰਤੀ ਕਿਸਾਨ ਓਥਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਚਾਰ ਸਕੱਤਰ ਸੁਖਜੀਤ ਸਿੰਘ ਬਘੌਰਾ ਨੇ ਡਿਪਟੀ ਕਮਿਸ਼ਨਰ ਪਟਿਆਲ਼ਾ ਨੂੰ ਇਕ ਮੰਗ ਪੱਤਰ ਭੇਜਿਆ। ਉਨ੍ਹਾਂ ਪੱਤਰ ਵਿਚ ਲਿਖਿਆ ਕਿ ਤਹਿਸੀਲ ਰਾਜਪੁਰਾ...
Advertisement
ਹਲਕਾ ਰਾਜਪੁਰਾ ਦੀਆਂ ਖ਼ਸਤਾ-ਹਾਲ ਸੜਕਾਂ ਦੀ ਮੁਰੰਮਤ ਕਰਵਾਉਣ ਲਈ ਸਮਾਜ ਸੇਵੀ ਤੇ ਭਾਰਤੀ ਕਿਸਾਨ ਓਥਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਚਾਰ ਸਕੱਤਰ ਸੁਖਜੀਤ ਸਿੰਘ ਬਘੌਰਾ ਨੇ ਡਿਪਟੀ ਕਮਿਸ਼ਨਰ ਪਟਿਆਲ਼ਾ ਨੂੰ ਇਕ ਮੰਗ ਪੱਤਰ ਭੇਜਿਆ। ਉਨ੍ਹਾਂ ਪੱਤਰ ਵਿਚ ਲਿਖਿਆ ਕਿ ਤਹਿਸੀਲ ਰਾਜਪੁਰਾ ਦੇ ਚਾਰੇ ਪਾਸੇ ਸੜਕਾਂ ਦੀ ਹਾਲਤ ਬਹੁਤ ਹੀ ਖ਼ਸਤਾ ਹੋ ਚੁੱਕੀ ਹੈ, ਕਿਸੇ ਸਮੇਂ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੁਰਾਣਾ ਰਾਜਪੁਰਾ ਚੰਡੀਗੜ੍ਹ ਤੋਂ ਵਾਇਆ ਦਿੱਲੀ ਅਤੇ ਦਿੱਲੀ ਤੋਂ ਵਾਇਆ ਚੰਡੀਗੜ੍ਹ ਨੂੰ ਪੁਲ ਦੇ ਨਾਲ ਨਾਲ ਜਾਂਦੀ ਸੜਕ ਦਾ ਬਹੁਤ ਮਾੜਾ ਹਾਲ ਹੈ। ਇਸ ਸੜਕ ਵਿਚ ਡੂੰਘੇ ਟੋਏ ਪੈ ਚੁੱਕੇ ਹਨ ਅਤੇ ਕਿਸੇ ਵੇਲ਼ੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਪੁਲ ਦੇ ਦੋਵੇਂ ਪਾਸੇ ਤਿੰਨ ਤਿੰਨ ਕਿੱਲੋਮੀਟਰ ਤੱਕ ਦੀ ਸੜਕ ਬੂਰੀ ਤਰਾਂ ਟੁੱਟ ਚੁੱਕੀ ਹੈ। ਉਨ੍ਹਾਂ ਇਲਾਕਾ ਵਾਸੀਆਂ ਵੱਲੋਂ ਮੰਗ ਕੀਤੀ ਕਿ ਸੜਕਾਂ ਦੀ ਜਲਦ ਤੋਂ ਜਲਦ ਸਾਰ ਲਈ ਜਾਵੇ।
Advertisement
Advertisement
×