ਕਾਲਜਾਂ ਵਿੱਚ ਵਿਦਿਆਰਥੀ ਚੋਣਾਂ ਕਰਵਾਉਣ ਦੀ ਮੰਗ
ਪੰਜਾਬ ਵਿਦਿਆਰਥੀ ਪ੍ਰੀਸ਼ਦ ਫ਼ਰੰਟ ਦੀ ਮੀਟਿੰਗ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ਹੇਠ ਪੰਜਾਬੀ ਯੂਨੀਵਰਸਿਟੀ ਵਿੱਚ ਹੋਈ, ਜਿਸ ਦੌਰਾਨ ਪੰਜਾਬ ਦੇ ਸਮੂਹ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਚੋਣਾਂ ਦੀ ਬਹਾਲੀ ਦੀ ਮੰਗ ਕੀਤੀ ਗਈ। ਸ੍ਰੀ ਯਾਦੂ ਨੇ ਪੰਜਾਬ ਸਰਕਾਰ ਨੂੰ...
Advertisement
ਪੰਜਾਬ ਵਿਦਿਆਰਥੀ ਪ੍ਰੀਸ਼ਦ ਫ਼ਰੰਟ ਦੀ ਮੀਟਿੰਗ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ਹੇਠ ਪੰਜਾਬੀ ਯੂਨੀਵਰਸਿਟੀ ਵਿੱਚ ਹੋਈ, ਜਿਸ ਦੌਰਾਨ ਪੰਜਾਬ ਦੇ ਸਮੂਹ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਚੋਣਾਂ ਦੀ ਬਹਾਲੀ ਦੀ ਮੰਗ ਕੀਤੀ ਗਈ। ਸ੍ਰੀ ਯਾਦੂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਚਾਰ ਦਹਾਕਿਆਂ ਤੋਂ ਠੱਪ ਪਈਆਂ ਸਟੂਡੈਂਟਸ ਕੌਂਸਲ ਚੋਣਾਂ ਕਰਵਾਈਆਂ ਜਾਣ ਕਿਉਂਕਿ ਵਿਦਿਆਰਥੀ ਚੋਣਾ ਤੋਂ ਬਿਨਾ ਲੋਕਤੰਤਰ ਦੀ ਮੁਕੰਮਲ ਬਹਾਲੀ ਅਸੰਭਵ ਹੈ। ਉਨ੍ਹਾਂ ਹੋਰ ਕਿਹਾ ਕਿ ਅਨੇਕਾਂ ਹੀ ਸਿਆਸੀ ਆਗੂ ਵੀ ਵਿਦਿਆਰਥੀ ਰਜਨੀਤੀ ਵਿੱਚੋਂ ਹੀ ਉਭਰਕੇ ਅੱਗੇ ਆਏ ਹੋਏ ਹਨ ਤਰਕ ਸੀ ਕਿ ਵਿਦਿਆਰਥੀ ਰਾਜਨੀਤੀ ਦੇ ਠੱਪ ਹੋਣ ਕਰਕੇ ਹੀ ਰਾਜਨੀਤੀ ’ਚ ਵੀ ਪਿਛਲੇ ਸਮੇਂ ਤੋਂ ਨਿਘਾਰ ਆਇਆ ਹੈ।
Advertisement
Advertisement
×

