ਦਲਿਤ ਭਾਈਚਾਰਾ ਕਾਂਗਰਸ ਦੀ ਰੀੜ੍ਹ ਦੀ ਹੱਡੀ: ਹੈਰੀਮਾਨ
ਕਾਂਗਰਸ ਦੇ ਐੱਸਸੀ ਵਿੰਗ ਦੇ ਹਲਕਾ ਸਨੌਰ ਦੇ ਚੇਅਰਮੈਨ ਗੁਰਜੰਟ ਸਿੰਘ ਨਿਜਾਮਪੁਰ ਦੀ ਅਗਵਾਈ ’ਚ ਇੱਕ ਮੀਟਿੰਗ ਦੇਵੀਗੜ੍ਹ ਦੇ ਇੱਕ ਹੋਟਲ ਵਿੱਚ ਕੀਤੀ ਗਈ। ਇਸ ਵਿੱਚ ਕਾਂਗਰਸ ਦੇ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ, ਹਲਕਾ ਸਨੌਰ ਦੇ ਕੋਆਰਡੀਨੇਟਰ ਹਰਿੰਦਰ ਸਿੰਘ ਨਿੱਪੀ, ਜੋਗਿੰਦਰ ਸਿੰਘ ਕਾਕੜਾ, ਚੇਅਰਮੈਨ ਐੱਸਸੀ ਵਿੰਗ ਜ਼ਿਲ੍ਹਾ ਪਟਿਆਲਾ ਕੁਲਵਿੰਦਰ ਸਿੰਘ ਸੁੱਖੇਵਾਲ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਉਨ੍ਹਾਂ ਨੂੰ ਗੁਰਜੰਟ ਸਿੰਘ ਨਿਜਾਮਪੁਰ ਨੇ ਜੀ ਆਇਆਂ ਆਖਿਆ।
ਸ੍ਰੀ ਹੈਰੀਮਾਨ ਨੇ ਕਿਹਾ ਕਿ ਐੱਸਸੀ ਭਾਈਚਾਰਾ ਕਾਂਗਰਸ ਪਾਰਟੀ ਦੀ ਰੀੜ੍ਹ ਦੀ ਹੱਡੀ ਹੈ। ਇਸ ਦੀ ਮਦਦ ਤੋਂ ਬਿਨਾਂ ਕਿਸੇ ਵੀ ਪਾਰਟੀ ਨੂੰ ਜਿੱਤ ਹਾਸਲ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾਂ ਚੋਣਾਂ ਵਿੱਚ ਵੀ ਇਸ ਭਾਈਚਾਰੇ ਦਾ ਅਹਿਮ ਰੋਲ ਹੋਵੇਗਾ।
ਇਸ ਮੌਕੇ ਜਗਦੀਪ ਭੰਬੂਆਂ, ਗੁਰਤੇਜ ਨਿਜਾਮਪੁਰ, ਸ਼ਮਸ਼ੇਰ ਸਿੰਘ ਨੂਰਖੇੜੀਆਂ, ਲੱਡਾ ਮਿਹੋਣ, ਕਰਮਜੀਤ ਕਪੂਰੀ, ਗੁਰਮੀਤ ਸਿੰਘ ਬੁੜੇਮਾਜਰਾ, ਨਰਿੰਦਰ ਸਿੰਘ ਕੋਹਲੇਮਾਜਰਾ, ਰਣਜੀਤ ਸਿੰਘ ਖੇੜੀ ਰਾਨਵਾਂ, ਕੇਵਲ ਸਿੰਘ, ਰਣਧੀਰ ਸਿੰਘ ਕਪੂਰੀ, ਰਾਣਾ ਮੰਡਲ ਪ੍ਰਧਾਨ ਸਨੌਰ, ਤਿਲਕ ਰਾਜ, ਜਰਨੈਲ ਸਿੰਘ ਚੂੰਹਟ, ਸ਼ੈਲੀ ਭਾਂਖਰ, ਚੰਨੀ ਭੰਬੂਆਂ ਆਦਿ ਹਾਜ਼ਰ ਸਨ।