ਲੋਕ ਸਾਹਿਤ ਸੰਗਮ ਵੱਲੋਂ ਸੱਭਿਆਚਾਰਕ ਸਮਾਰੋਹ
ਰੋਟਰੀ ਭਵਨ ਵਿੱਚ ਲੋਕ ਸਾਹਿਤ ਸੰਗਮ ਅਤੇ ਪੰਜਾਬੀ ਸੱਭਿਅਚਾਰਕ ਮੰਚ ਪੰਜਾਬ ਵੱਲੋਂ ਡਾ. ਗੁਰਵਿੰਦਰ ਅਮਨ ਅਤੇ ਸੁਰਿੰਦਰ ਕੌਰ ਬਾੜਾ ਦੀ ਅਗਵਾਈ ਹੇਠ ‘ਧਮਕ ਪੰਜਾਬਣ’ ਸੱਭਿਆਚਾਰਕ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੀ ਸੁਖਮੀਤ ਕੌਰ ਬਰਾੜ ਨੂੰ ਵਿਸ਼ੇਸ਼ ਤੌਰ...
ਰੋਟਰੀ ਭਵਨ ਵਿੱਚ ਲੋਕ ਸਾਹਿਤ ਸੰਗਮ ਅਤੇ ਪੰਜਾਬੀ ਸੱਭਿਅਚਾਰਕ ਮੰਚ ਪੰਜਾਬ ਵੱਲੋਂ ਡਾ. ਗੁਰਵਿੰਦਰ ਅਮਨ ਅਤੇ ਸੁਰਿੰਦਰ ਕੌਰ ਬਾੜਾ ਦੀ ਅਗਵਾਈ ਹੇਠ ‘ਧਮਕ ਪੰਜਾਬਣ’ ਸੱਭਿਆਚਾਰਕ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੀ ਸੁਖਮੀਤ ਕੌਰ ਬਰਾੜ ਨੂੰ ਵਿਸ਼ੇਸ਼ ਤੌਰ ’ਤੇ ‘ਧੀ ਪੰਜਾਬ ਦੀ’ ਪੁਰਸਕਾਰ ਨਾਲ ਸਨਮਾਨਿਆ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਪੰਜਾਬੀ ਗਾਇਕਾ ਕੁਲਦੀਪ ਕੌਰ, ਡਾ. ਸ਼ੈਲੀ ਰਹਿਲ, ਇੰਸਪੈਕਟਰ ਸ਼ੁਕੰਤ ਚੌਧਰੀ, ਰਤਨ ਸ਼ਰਮਾ ਅਤੇ ਗੁਰਦਰਸ਼ਨ ਸਿੰਘ ਗੂਸੀਲ ਨੇ ਕੀਤੀ। ਮੁੱਖ ਮਹਿਮਾਨ ਡਾ. ਸ਼ੈਲੀ ਰਹਿਲ ਨੇ ਕਿਹਾ ਕਿ ਅਜਿਹੇ ਸਮਾਗਮ ਪੰਜਾਬੀ ਵਿਰਸੇ ਨੂੰ ਜਿਊਂਦਾ ਰੱਖਣ ਦਾ ਮਹੱਤਵਪੂਰਨ ਸਾਧਨ ਹਨ। ਗਾਇਕਾ ਕੁਲਦੀਪ ਕੌਰ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਬਦੌਲਤ ਹੀ ਵਿਸ਼ਵ ਪੱਧਰ ’ਤੇ ਆਪਣੀ ਪਛਾਣ ਬਣਾਈ ਹੈ। ਚੇਅਰਮੈਨ ਜਸਵਿੰਦਰ ਜੱਸੀ ਥੁੂਹਾ ਨੇ ਵੀ ਸਮਾਗਮ ਲਈ ਵਧਾਈ ਦਿੱਤੀ। ਕਵੀ ਦਰਬਾਰ ਵਿੱਚ ਅਵਤਾਰ ਪੁਆਰ, ਕੁਲਵੰਤ ਜੱਸਲ, ਸੁਖਵਿੰਦਰ ਕੌਰ ਚੀਮਾ, ਗੁਰਵਿੰਦਰ ਦੀਪ, ਅਸ਼ੋਕ ਝਾਅ ਸਮੇਤ ਕਈ ਕਵੀਆਂ ਨੇ ਆਪਣਾ ਕਲਾਮ ਪੇਸ਼ ਕੀਤਾ। ਸਮਾਗਮ ਦੀ ਕਾਰਵਾਈ ਪ੍ਰਧਾਨ ਡਾ. ਗੁਰਵਿੰਦਰ ਅਮਨ ਵੱਲੋਂ ਬਾਖੂਬੀ ਚਲਾਈ ਗਈ।