ਕਾਂਸਟੇਬਲ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
ਸੜਕ ਹਾਦਸੇ ’ਚ ਫੌਤ ਹੋਏ ਪਿੰਡ ਗਾਜ਼ੀਸਲਾਰ (ਰਾਜਲਾ) ਦੇ ਪੁਲੀਸ ਕਾਂਸਟੇਬਲ ਹੈਪੀ ਰਾਮ ਦਾ ਸਰਕਾਰੀ ਸਨਮਾਨਾਂ ਨਾਲ ਉਸ ਦੇ ਜੱਦੀ ਪਿੰਡ ’ਚ ਅੱਜ ਸਸਕਾਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਨਾਇਬ ਕੋਰਟ ਸਮਾਣਾ ਵਿੱਚ ਤਾਇਨਾਤ ਪਿੰਡ ਗਾਜ਼ੀਸਲਾਰ ਵਾਸੀ ਹੈਪੀ ਰਾਮ...
Advertisement
ਸੜਕ ਹਾਦਸੇ ’ਚ ਫੌਤ ਹੋਏ ਪਿੰਡ ਗਾਜ਼ੀਸਲਾਰ (ਰਾਜਲਾ) ਦੇ ਪੁਲੀਸ ਕਾਂਸਟੇਬਲ ਹੈਪੀ ਰਾਮ ਦਾ ਸਰਕਾਰੀ ਸਨਮਾਨਾਂ ਨਾਲ ਉਸ ਦੇ ਜੱਦੀ ਪਿੰਡ ’ਚ ਅੱਜ ਸਸਕਾਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਨਾਇਬ ਕੋਰਟ ਸਮਾਣਾ ਵਿੱਚ ਤਾਇਨਾਤ ਪਿੰਡ ਗਾਜ਼ੀਸਲਾਰ ਵਾਸੀ ਹੈਪੀ ਰਾਮ (30) ਪੁੱਤਰ ਦੇਬੂ ਰਾਮ ਆਪਣੇ ਪੁਲੀਸ ਮੁਲਾਜ਼ਮ ਦੋਸਤ ਨਾਲ ਮੋਟਰਸਾਈਕਲ ’ਤੇ ਮਾਤਾ ਨੈਣਾ ਦੇਵੀ ਮੰਦਰ ਵਿੱਚ ਮੱਥਾ ਟੇਕਣ ਜਾ ਰਿਹਾ ਸੀ। ਇਸ ਦੌਰਾਨ ਘਨੌਲੀ (ਰੋਪੜ) ਨੇੜੇ ਇੱਕ ਟਿੱਪਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਦੋਵੇਂ ਸਵਾਰ ਮੋਟਰਸਾਈਕਲ ਸਮੇਤ ਸੜਕ ’ਤੇ ਡਿੱਗ ਕੇ ਗੰਭੀਰ ਜ਼ਖਮੀ ਹੋ ਗਏ। ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਹੈਪੀ ਰਾਮ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਸਾਥੀ ਪੁਲੀਸ ਮੁਲਾਜ਼ਮ ਜੈਲਦਾਰ ਵਾਸੀ ਸੇਲਵਾਲਾ (ਪਟਿਆਲਾ) ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਦੇ ਪਰਿਵਾਰ ਵਿੱਚ ਪਤਨੀ ਅਤੇ ਦੋ ਪੁੱਤਰ ਹਨ।
Advertisement
Advertisement
×