DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿਹਤ ਪ੍ਰਣਾਲੀ ਨੂੰ ਡਿਜੀਟਲ ਅਤੇ ਆਧੁਨਿਕ ਦੌਰ ਨਾਲ ਜੋੜਿਆ: ਡਾ. ਬਲਬੀਰ ਸਿੰਘ

ਰਾਜਿੰਦਰਾ ਹਸਪਤਾਲ ’ਚ ਮਰੀਜ਼ ਸਹਾਇਤਾ ਕੇਂਦਰ ਤੇ ਈ-ਹਸਪਤਾਲ ਦੀ ਸ਼ੁਰੂਆਤ; ਹਸਪਤਾਲ ’ਚ ਸ਼ੁਰੂ ਹੋਣਗੇ ਚਾਰ ਨਵੇਂ ਕੋਰਸ

  • fb
  • twitter
  • whatsapp
  • whatsapp
featured-img featured-img
ਸਿਹਤ ਮੰਤਰੀ ਡਾ. ਬਲਬੀਰ ਸਿੰਘ ‘ਮਰੀਜ਼ ਸਹਾਇਤਾ ਕੇਂਦਰ’ ਦਾ ਉਦਘਾਟਨ ਕਰਦੇ ਹੋਏ।
Advertisement
ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਦਾ ‘ਫੁਲੀ ਈ-ਹਸਪਤਾਲ’ ਅਤੇ ‘ਮਰੀਜ਼ ਸਹਾਇਤਾ ਕੇਂਦਰ’ ਦਾ ਉਦਘਾਟਨ ਕਰਦਿਆਂ ਇਸ ਜ਼ਰੀਏ ਰਾਜ ਦੀ ਸਿਹਤ ਪ੍ਰਣਾਲੀ ਨੂੰ ਡਿਜ਼ੀਟਲ ਅਤੇ ਆਧੁਨਿਕ ਦੌਰ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਹੁਣ ਮਰੀਜਾਂ ਨੂੰ ਤੇਜ਼, ਪਾਰਦਰਸ਼ੀ ਤੇ ਆਸਾਨ ਸਿਹਤ ਸੇਵਾ ਪ੍ਰਦਾਨ ਹੋਵੇਗੀ ਅਤੇ ਸੂਬੇ ਦੇ ਲੋਕਾਂ ਨੂੰ ਉੱਤਮ ਸਿਹਤ ਸੇਵਾ ਪਹੁੰਚਾਉਣ ਲਈ ਜਲਦੀ ਹੀ ਇਹ ਪ੍ਰਣਾਲੀ ਰਾਜ ਦੇ ਬਾਕੀ ਸਾਰੇ ਜ਼ਿਲ੍ਹਾ ਤੇ ਸਬ ਡਿਵੀਜ਼ਨ ਹਸਪਤਾਲਾਂ ’ਚ ਸ਼ੁਰੂ ਕੀਤੀ ਜਾਵੇਗੀ।

ਇਕ ਮੌਕੇ ਡੀ.ਆਰ.ਐਮ.ਈ. ਡਾ. ਅਵਨੀਸ਼ ਕੁਮਾਰ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਆਰ ਪੀ ਐੱਸ ਸਿਬੀਆ ਤੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਵੀ ਨਾਲ ਸਨ। ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਰਾਜਿੰਦਰਾ ਹਸਪਤਾਲ ਵਿਚ ਕ੍ਰਿਟੀਕਲ ਮੈਡੀਸਿਨ, ਫੈਮਿਲੀ ਮੈਡੀਸਿਨ, ਪੈਲੀਏਟਿਵ ਤੇ ਜੈਰੀਏਟਿਵ ਕੇਅਰ ਦੇ ਚਾਰ ਨਵੇਂ ਕੋਰਸ ਸ਼ੁਰੂ ਕੀਤੇ ਜਾਣਗੇ। ਸੁੱਪਰ ਸਪੈਸ਼ਲਿਟੀ ਹਸਪਤਾਲ ਨੂੰ ਹੋਰ ਆਧੁਨਿਕ ਸੇਵਾਵਾਂ ਨਾਲ ਲੈਸ ਕਰਨ ਸਮੇਤ 300 ਬੈਡਾਂ ਦਾ ਟਰੌਮਾ ਕੇਅਰ ਹਸਪਤਾਲ ਬਣਾਇਆ ਜਾ ਰਿਹਾ ਹੈ।

Advertisement

ਉਨ੍ਹਾਂ ਕਿਹਾ ਕਿ ਕਿੰਗਜ-ਇਲੈਵਨ ਪੰਜਾਬ ਦੇ ਅਧੀਨ ਰਾਊਂਡ ਟੇਬਲ ਇੰਡੀਆ ਵੱਲੋਂ 30 ਲੱਖ ਨਾਲ ਬਣਾਏ ਗਏ ਮਰੀਜ ਸਹਾਇਤਾ ਕੇਂਦਰ ਵਿੱਚ ਅਨੇਕਾਂ ਸੁਵਿਧਾਵਾਂ ਹੋਣਗੀਆਂ। ਈ ਹਸਪਤਾਲ ਡਿਜੀਟਲ ਇੰਡੀਆ ਪਹਿਲਕਦਮੀ ਦੇ ਤਹਿਤ ਐੱਨ.ਆਈ.ਸੀ. ਦੁਆਰਾ ਵਿਕਸਿਤ ਇੱਕ ਓਪਨ-ਸੋਰਸ ਹਸਪਤਾਲ ਪ੍ਰਬੰਧਨ ਪ੍ਰਣਾਲੀ ਤਹਿਤ ਰਾਜਿੰਦਰਾ ਹਸਪਤਾਲ ਦਾ ਪੂਰਾ ਡਿਜੀਟਲਾਈਜੇਸ਼ਨ ਹੋ ਗਿਆ। ਮਰੀਜ਼ਾਂ ਨੂੰ ਕੰਪਿਊਟਰਾਈਜ਼ਡ ਓਪੀਡੀ ਸਲਿੱਪਾਂ ਦੇਣ ਅਤੇ ਲੈਬ ਇਨਫਰਮੇਸ਼ਨ ਸਿਸਟਮ ਚਾਲੂ ਹੋਣ ਨਾਲ ਮਰੀਜ਼ਾਂ ਨੂੰ ਕੰਪਿਊਟਰਾਈਜ਼ਡ ਰਿਪੋਰਟਾਂ ਵੀ ਮਿਲਣਗੀਆਂ।

Advertisement

ਬਿਲਿੰਗ ਮੋਡੀਊਲ ਵਰਤੇ ਹੋਏ ਹਸਪਤਾਲ ਵੱਲੋਂ ਆਪਣੇ ਸਾਰੇ ਕਾਰਜ ਡਿਜੀਟਲ ਪ੍ਰਬੰਧਨ ਕਰਦਿਆਂ ਮਰੀਜ਼ ਰਜਿਸਟ੍ਰੇਸ਼ਨ, ਬਿਲਿੰਗ, ਲੈਬ ਰਿਪੋਰਟਾਂ, ਹਰ ਮਰੀਜ਼ ਲਈ ਵਿਲੱਖਣ ਹਸਪਤਾਲ ਆਈ ਡੀ (ਯੂ.ਐੱਚ.ਆਈ.ਡੀ) ਤੇ ਕੰਪਿਊਟਰਾਈਜ਼ਡ ਰਸੀਦਾਂ ਦੇਣ ਸਮੇਤ ਬਿਲਿੰਗ ਤੇ ਭੁਗਤਾਨ ਵੀ ਡਿਜੀਟਲ ਕੀਤਾ ਗਿਆ ਹੈ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੂਬੇ ਦੇ ਮੈਡੀਕਲ ਤੇ ਨਰਸਿੰਗ ਵਿਦਿਆਰਥੀਆਂ ਸਮੇਤ ਹੋਰ ਵਿਸ਼ਿਆਂ ਦੇ ਵਿਦਿਆਰਥੀਆਂ ਨੂੰ ਵੀ ਮੁੱਢਲੀ ਸਿਹਤ ਸਿੱਖਿਆ ਪ੍ਰਦਾਨ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਰਾਜ ’ਚ 3 ਸਰਕਾਰੀ ਤੇ 5 ਪ੍ਰਾਈਵੇਟ ਮੈਡੀਕਲ ਕਾਲਜਾਂ ਸਮੇਤ 8 ਨਵੇਂ ਮੈਡੀਕਲ ਕਾਲਜ ਬਹੁਤ ਜਲਦ ਸ਼ੁਰੂ ਹੋਣ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਅਮਰੀਕਾ ਤੇ ਕੈਨੇਡਾ ਵਰਗੇ ਮੁਲਕਾਂ ’ਚ ਇਲਾਜ ਸਹੂਲਤਾਂ ਬਹੁਤ ਮਹਿੰਗੀਆਂ ਹੋਣ ਕਰਕੇ ਪਟਿਆਲਾ ਨੂੰ ਮੈਡੀਕਲ ਹੱਬ ਬਣਾ ਕੇ ਇਲਾਜ ਸਹੂਲਤਾਂ ਨੂੰ ਮਿਆਰੀ ਬਣਾਇਆ ਜਾ ਰਿਹਾ ਹੈ। ਹਰ ਪੰਜਾਬੀ ਨੂੰ 10 ਲੱਖ ਤੱਕ ਦੀ ਇਲਾਜ ਸਹੂਲਤ ਪ੍ਰਦਾਨ ਕਰ ਕੇ ਸਰਕਾਰ ਨੇ ਸਿਹਤ ਕਰਾਂਤੀ ਨੂੰ ਹੋਰ ਅੱਗੇ ਵਧਾਇਆ ਹੈ। ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਮੌਜੂਦ ਸਨ। ਨੈਸ਼ਨਲ ਐਵਾਰਡੀ ਸਮਾਜ ਸੇਵੀ ਪਰਮਿੰਦਰ ਭਲਵਾਨ ਨੇ ਸਰਕਾਰ ਦੇ ਅਜਿਹੇ ਉੱਦਮਾਂ ਦੀ ਸ਼ਲਾਘਾ ਕੀਤੀ।

Advertisement
×