DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਮਾਣਾ ’ਚ ਧੜੇਬੰਦੀ ਦੀ ਭੇਟ ਚੜ੍ਹੀ ਕਾਂਗਰਸ ਦੀ ਸੰਗਠਨ ਸਿਰਜਣ ਮੁਹਿੰਮ

ਸਾਬਕਾ ਵਿਧਾਇਕ ਰਾਜਿੰਦਰ ਸਿੰਘ ਤੇ ਰਛਪਾਲ ਸਿੰਘ ਜੌੜਾਮਾਜਰਾ ਨੇ ਵੱਖ-ਵੱਖ ਇਕੱਠ ਕੀਤੇ

  • fb
  • twitter
  • whatsapp
  • whatsapp
featured-img featured-img
ਪਾਤੜਾਂ ਵਿੱਚ ਆਬਜ਼ਰਵਰ ਮਨੀਸ਼ਾ ਪਵਾਰ ਸੰਬੋਧਨ ਕਰਦੀ ਹੋਈ।
Advertisement

ਕਾਂਗਰਸ ਪਾਰਟੀ ਵੱਲੋਂ ਸੰਗਠਨ ਸਿਰਜਣ ਮੁਹਿੰਮ ਤਹਿਤ ਅੱਜ ਬਲਾਕ ਸਮਾਣਾ ਦੇ ਸਮੂਹ ਵਰਕਰਾਂ ਅਤੇ ਆਗੂਆਂ ਦੀ ਇੱਕਤਰਤਾ ਸਾਬਕਾ ਵਿਧਾਇਕਾ ਅਤੇ ਜ਼ਿਲ੍ਹਾ ਪਟਿਆਲਾ ਦਿਹਾਤੀ ਦੀ ਆਬਜ਼ਰਵਰ ਮਨੀਸ਼ਾ ਪਵਾਰ ਦੀ ਅਗਵਾਈ ਹੇਠ ਰੱਖੀ ਗਈ ਸੀ। ਮੀਟਿੰਗ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ, ਨਵੇਂ ਜ਼ਿਲ੍ਹਾ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਨਿਯੁਕਤੀ ਲਈ ਪਾਰਟੀ ਵਰਕਰਾਂ ਦੀ ਰਾਇ ਲੈਣੀ ਸੀ ਪਰ ਅੱਜ ਮੀਟਿੰਗ ਨੂੰ ਸਮਾਣਾ ਦੇ ਕਾਂਗਰਸੀ ਆਗੂਆਂ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਦਿਖਾਉਣ ਦੇ ਚੱਕਰ ਵਿੱਚ ਧੱੜਿਆਂ ਵਿੱਚ ਵੰਡ ਦਿੱਤਾ।

ਸਾਬਕਾ ਹਲਕਾ ਵਿਧਾਇਕ ਰਾਜਿੰਦਰ ਸਿੰਘ ਨੇ ਆਪਣਾ ਇੱਕਠ ਮਾਤਾ ਨੈਣਾ ਆਰਿਆ ਧਰਮਸ਼ਾਲਾ ਵਿੱਚ ਕੀਤਾ ਜਦੋਂਕਿ ਰਛਪਾਲ ਸਿੰਘ ਜੌੜਾਮਾਜਰਾ, ਬੀਬਾ ਗੁਰਸ਼ਰਨ ਕੌਰ ਰੰਧਾਵਾ ਤੇ ਸੰਦੀਪ ਸਿੰਗਲਾ ਨੇ ਆਪਣਾ ਆਪਣਾ ਸ਼ਕਤੀ ਪ੍ਰਦਰਸ਼ਨ ਜ਼ੋਹਰੀ ਬੈਂਕੁਏਟ ਹਾਲ ਵਿੱਚ ਕੀਤਾ ਜਿੱਥੇ ਆਪਣੇ ਧੜੇ ਦੇ ਵਰਕਰਾਂ ਨੂੰ ਵੱਖ-ਵੱਖ ਸਮਾਂ ਦੇ ਕੇ ਬੁਲਾਇਆ ਗਿਆ। ਪਾਰਟੀ ਵਰਕਰ ਤੇ ਲੋਕ ਇਸ ਗੱਲ ਤੋਂ ਹੈਰਾਨ ਸਨ ਕਿ ਇਹ ਪਾਰਟੀ ਦੇ ਸੰਗਠਨ ਦੀ ਸਿਰਜਣ ਮੀਟਿੰਗ ਹੈ ਜਾਂ ਪਾਰਟੀ ਦੇ ਬਟਵਾਰੇ ਦੀ। ਹਾਲਾਂਕਿ ਅੱਜ ਦੇ ਇਸ ਪ੍ਰੋਗਰਾਮ ਵਿਚ ਇੱਕਠ ਕਾਫ਼ੀ ਦੇਖਣ ਨੂੰ ਮਿਲਿਆ ਪਰ ਵੱਖ ਵੱਖ ਧੜਿਆਂ ਵਿੱਚ ਵੰਡੇ ਹੋਣ ਕਾਰਨ ਇਹ ਆਪਣਾ ਉਹ ਪ੍ਰਭਾਵ ਲੋਕਾਂ ਤੇ ਵਰਕਰਾਂ ਤੱਕ ਨਹੀਂ ਛੱਡ ਸਕਿਆ ਜੋ ਜਾਣਾ ਚਾਹੀਦਾ ਸੀ। ਮੀਟਿੰਗ ਦੀ ਅਗਵਾਈ ਕਰਨ ਪਹੁੰਚੀ ਆਬਜ਼ਰਵਰ ਮਨੀਸ਼ਾ ਪਵਾਰ ਅਤੇ ਉਨ੍ਹਾਂ ਨਾਲ ਆਏ ਪੀਪੀਸੀਸੀ ਮੈਂਬਰ ਮਨੀਸ਼ ਸਿਗਲਾ ਨੂੰ ਵੀ ਧੜੇਬੰਦੀ ਕਾਰਨ ਕਾਫ਼ੀ ਨਮੋਸ਼ੀ ਸਹਿਣੀ ਪਈ। ਪੱਤਰਕਾਰਾਂ ਵੱਲੋਂ ਮੀਟਿੰਗ ਵਿੱਚ ਵੱਖ-ਵੱਖ ਧੜਿਆਂ ਬਾਰੇ ਪੁੱਛੇ ਸਵਾਲ ਦਾ ਉਹ ਕੋਈ ਜਵਾਬ ਨਹੀਂ ਦੇ ਸਕੀ ਅਤੇ ਵਾਰ-ਵਾਰ ਇਸ ਨੂੰ ਟਾਲਣ ਦਾ ਯਤਨ ਕਰਦੀ ਦਿਖੀ। ਉਨ੍ਹਾਂ ਅੰਤ ਵਿਚ ਇਹ ਕਹਿ ਕੇ ਆਪਣਾ ਖਹਿੜਾ ਛੁਡਵਾਇਆ ਕਿ ਉਹ ਵਰਕਰਾਂ ਦੀ ਰਾਇ ਲੈਣ ਪੁੱਜੇ ਸਨ ਅਤੇ ਉਹ ਵਰਕਰਾਂ ਦੀ ਰਾਇ ਲੈ ਰਹੇ ਹਨ ਜਿਸ ਦੇ ਆਧਾਰ ’ਤੇ ਪਾਰਟੀ ਹਾਈਕਮਾਨ ਵੱਲੋਂ ਜਲਦ ਹੀ ਜ਼ਿਲ੍ਹਾ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਜਾਵੇਗੀ।

Advertisement

ਮਨੀਸ਼ਾ ਪਵਾਰ ਵੱਲੋਂ ਵਰਕਰਾਂ ਤੇ ਆਗੂਆਂ ਨਾਲ ਮੀਟਿੰਗ

ਪਾਤੜਾਂ (ਗੁਰਨਾਮ ਸਿੰਘ ਚੌਹਾਨ): ਆਬਜ਼ਰਬਰ ਮਨੀਸ਼ਾ ਪਵਾਰ ਨੇ ਜ਼ਿਲ੍ਹਾ ਪਟਿਆਲਾ ’ਚ ਪ੍ਰਧਾਨਗੀ ਦੇ ਅਹੁਦੇ ਲਈ ਹਲਕਾ ਸ਼ੁਤਰਾਣਾ ਦੇ ਆਗੂ ਅਤੇ ਵਰਕਰਾਂ ਦੀ ਇਕੱਤਰਤਾ ਵਿੱਚ ਸ਼ਮੂਲੀਅਤ ਕਰਕੇ ਆਗੂ ਤੇ ਵਰਕਰਾਂ ਤੋਂ ਸੁਝਾਅ ਮੰਗੇ। ਆਬਜ਼ਰਬਰ ਮਨੀਸ਼ਾ ਪਵਾਰ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਚਲਾਏ ਅਭਿਆਨ ਦਾ ਮੁੱਖ ਟੀਚਾ ਭਾਰਤ ਦੀ ਜਨਤਾ ਨੂੰ ਕਾਂਗਰਸ ਪਾਰਟੀ ਵਿੱਚ ਇਕੱਠੇ ਕਰਨਾ ਹੈ, ਇਸ ਲਈ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਬੇਹਦ ਜ਼ਰੂਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਵੇਂ ਮਕਾਨ ਦੀ ਉਸਾਰੀ ਲਈ ਨੀਹਾਂ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ। ਉਸੇ ਤਰ੍ਹਾਂ ਪਾਰਟੀ ਦੀ ਮਜ਼ਬੂਤੀ ਜ਼ਿਲ੍ਹਾ ਪ੍ਰਧਾਨਾਂ ਦੀ ਚੰਗੀ ਕਾਰਗੁਜ਼ਾਰੀ ਉੱਪਰ ਨਿਰਭਰ ਕਰਦੀ ਹੈ। ਇਸ ਮੌਕੇ ਹਲਕਾ ਸ਼ੁਤਰਾਣਾ ਦੇ ਇੰਚਾਰਜ ਦਰਬਾਰਾ ਸਿੰਘ ਬਣਵਾਲਾ, ਕਿਹਾ ਹੈ ਕਿ ਮਹੰਤ ਹਰਵਿੰਦਰ ਸਿੰਘ ਖਨੌੜਾ 1994 ਤੋਂ ਪਹਿਲਾਂ ਦੇ ਕਾਂਗਰਸ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਪ੍ਰਧਾਨਗੀ ਦੌਰਾਨ ਕਾਂਗਰਸ ਵਿਚ ਵੱਡੇ ਪੱਧਰ ਦੇ ਉਭਾਰ ਆਇਆ ਹੈ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਦਲੇਰ ਸਿੰਘ ਹਰਿਆਊ, ਸਰਕਲ ਪ੍ਰਧਾਨ ਰਣਜੀਤ ਸਿੰਘ ਮਤੌਲੀ, ਸ਼ਹਿਰੀ ਪਾਤੜਾਂ ਦੇ ਪ੍ਰਧਾਨ ਰਕੇਸ਼ ਕੁਮਾਰ ਹੈਪੀ, ਸਿਕੰਦਰ ਸਿੰਘ ਦਤਾਲ, ਪਵਨ ਕੁਮਾਰ ਪਟਵਾਰੀ, ਆਸ਼ੂ ਪਟਵਾਰੀ, ਨਿਰਮਲ ਸਿੰਘ ਨਿਆਲ, ਸਾਹਿਬ ਸਿੰਘ ਦਤਾਲ, ਹਰਭਜਨ ਸਿੰਘ ਸ਼ੇਰਗੜ੍ਹ, ਗੁਰਦਰਸ਼ਨ ਸਿੰਘ ਗਲੌਲੀ, ਵਿਜੇ ਕੁਮਾਰ ਭੋਲਾ, ਨਿਰਮਲ ਸਿੰਘ ਪੰਨੂ, ਮੋਹਰ ਸਿੰਘ ਜਿਉਣਪੁਰਾ, ਗੁਰਜਿੰਦਰ ਪਾਲ ਸਿੰਘ ਰਾਜੂ, ਮਾਂਗਾ ਰਾਮ ਢਾਬੀ ਗੁਜਰਾਂ ਤੇ ਗੁਰਦੀਪ ਸਿੰਘ ਧਨੇਠਾ ਆਦਿ ਹਾਜ਼ਰ ਸਨ।

Advertisement
×