ਵਿਗਿਆਨ ਮੁਕਾਬਲਿਆਂ ’ਚ ਮੱਲਾਂ ਮਾਰੀਆਂ
ਇਥੇ ਮਦਰ ਇੰਡੀਆ ਸਕੂਲ ਦੇ ਵਿਦਿਆਰਥੀਆਂ ਨੇ ਪਟਿਆਲਾ ਸਹੋਦਿਆ ਸਕੂਲ ਕੰਪਲੈਕਸ ਦੇ ਟੈਕਨੋ ਵਿਗਿਆਨ ਮੇਲੇ ਵਿੱਚ ਹਿੱਸਾ ਲੈ ਕੇ ਵਧੀਆ ਪ੍ਰਦਰਸ਼ਨ ਕੀਤਾ। ਸਕੂਲ ਦੇ ਪ੍ਰਿੰਸੀਪਲ ਡਾ. ਨੀਤਿਕਾ ਗੁਪਤਾ ਨੇ ਦੱਸਿਆ ਹੈ ਕਿ ਟੈਕਨੋ ਵਿਗਿਆਨ ਮੇਲਾ 15 ਨਵੰਬਰ ਨੂੰ ਡੀ ਏ...
Advertisement
ਇਥੇ ਮਦਰ ਇੰਡੀਆ ਸਕੂਲ ਦੇ ਵਿਦਿਆਰਥੀਆਂ ਨੇ ਪਟਿਆਲਾ ਸਹੋਦਿਆ ਸਕੂਲ ਕੰਪਲੈਕਸ ਦੇ ਟੈਕਨੋ ਵਿਗਿਆਨ ਮੇਲੇ ਵਿੱਚ ਹਿੱਸਾ ਲੈ ਕੇ ਵਧੀਆ ਪ੍ਰਦਰਸ਼ਨ ਕੀਤਾ। ਸਕੂਲ ਦੇ ਪ੍ਰਿੰਸੀਪਲ ਡਾ. ਨੀਤਿਕਾ ਗੁਪਤਾ ਨੇ ਦੱਸਿਆ ਹੈ ਕਿ ਟੈਕਨੋ ਵਿਗਿਆਨ ਮੇਲਾ 15 ਨਵੰਬਰ ਨੂੰ ਡੀ ਏ ਵੀ ਸਕੂਲ ਪਟਿਆਲਾ ਵਿੱਚ ਕਰਵਾਇਆ ਗਿਆ ਸੀ, ਜਿਸ ਵਿੱਚ ਮਦਰ ਇੰਡੀਆ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਕੌਰ, ਗੁਰਵੀਰ ਕੌਰ ਨੇ ਟੈਕਨਾਲੋਜੀ ਫੋਰ ਕੰਫਰਟ ਵਿਚੋਂ ਦੂਜਾ ਸਥਾਨ ਅਤੇ ਤੀਜੀ ਜਮਾਤ ਦੀ ਰੂਹਾਨੀ ਗੁਪਤਾ ਨੇ ਈ ਨਿਊਜ਼ ਲੈਟਰ ਈਵੈਂਟ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਡੀ ਏ ਵੀ ਸਕੂਲ ਦੇ ਪ੍ਰਿੰਸੀਪਲ ਵਿਵੇਕ ਤਿਵਾਰੀ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਪ੍ਰਿੰਸੀਪਲ ਡਾ. ਨੀਤਿਕਾ ਗੁਪਤਾ ਨੇ ਵਿਦਿਆਰਥੀਆਂ ਦੀ ਹੌਸਲਾ-ਅਫਜ਼ਾਈ ਕਰਦਿਆਂ ਉਨ੍ਹਾਂ ਨੂੰ ਇਹੋ ਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ।
Advertisement
Advertisement
Advertisement
×

