ਪਟਿਆਲਾ ਦੇ ਕਾਲੀ ਮਾਤਾ ਮੰਦਰ ਵਿੱਚ ਤਾਇਨਾਤ ਕਮਾਂਡੋ ਦੀ ਗੋਲੀ ਲੱਗਣ ਕਾਰਨ ਮੌਤ
ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਆਰੰਭੀ
Advertisement
ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਜੁਲਾਈ
Advertisement
ਇੱਥੇ ਕਾਲੀ ਮਾਤਾ ਮੰਦਰ ਵਿਖੇ ਸਕਿਓਰਿਟੀ ਵਿੱਚ ਤਾਇਨਾਤ ਕਮਾਂਡੋ ਫੋਰਸ ਦੇ ਜਵਾਨ ਜੰਗਾ ਸਿੰਘ ਦੀ ਇੱਥੇ ਭੇਤਭਰੀ ਹਾਲਤ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ। ਉਹ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਨੇੜਲੇ ਪਿੰਡ ਹਸਨਪੁਰ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਸਮੇਂ ਤੋਂ ਇੱਥੇ ਕਾਲੀ ਮਾਤਾ ਮੰਦਰ ਵਿਖੇ ਤਾਇਨਾਤ ਸੀ। ਕਈ ਦਿਨਾਂ ਦੀ ਛੁੱਟੀ ਕੱਟ ਕੇ ਉਹ ਦੋ ਦਿਨ ਪਹਿਲਾਂ ਹੀ ਡਿਊਟੀ ’ਤੇ ਪਰਤਿਆ ਸੀ। ਉਸ ਦੀ ਲਾਸ਼ ਅੱਜ ਸਵੇੇਰੇ ਇਥੇ ਬਾਥਰੂਮ ਵਿੱਚੋਂ ਮਿਲੀ। ਉਸ ਦੇ ਕੋਲ ਹੀ ਏਕੇ 47 ਰਾਈਫ਼ਲ ਵੀ ਪਈ ਸੀ। ਐੱਸਐੱਚਓ ਇੰਸਪੈਕਟਰ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਲਾਸ਼ ਰਜਿੰਦਰਾ ਹਸਪਤਾਲ ਵਿਖੇ ਪਹੁੰਚਾ ਦਿੱਤੀ ਹੈ। ਪੁਲੀਸ ਵੱਲੋਂ ਅਗਲੇਰੀ ਕਰਵਾਈ ਕੀਤੀ ਜਾ ਰਹੀ ਹੈ।
Advertisement
×