ਬਾਲ ਕਾਵਿ ਸੰਗ੍ਰਹਿ ‘ਚੱਟ ਗਈ ਮਲਾਈ’ ਲੋਕ-ਅਰਪਣ
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਲੇਖਕਾ ਮਨਿੰਦਰ ਕੌਰ ਦਾ ਪਲੇਠਾ ਬਾਲ ਕਾਵਿ ਸੰਗ੍ਰਹਿ ‘ਚੱਟ ਗਈ ਮਲਾਈ’ ਲੋਕ ਅਰਪਣ ਕੀਤਾ ਗਿਆ। ਭਾਸ਼ਾ ਵਿਭਾਗ ਦੇ ਲੈਕਚਰ ਹਾਲ ਵਿੱਚ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਭਾਸ਼ਾ ਵਿਭਾਗ...
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਲੇਖਕਾ ਮਨਿੰਦਰ ਕੌਰ ਦਾ ਪਲੇਠਾ ਬਾਲ ਕਾਵਿ ਸੰਗ੍ਰਹਿ ‘ਚੱਟ ਗਈ ਮਲਾਈ’ ਲੋਕ ਅਰਪਣ ਕੀਤਾ ਗਿਆ। ਭਾਸ਼ਾ ਵਿਭਾਗ ਦੇ ਲੈਕਚਰ ਹਾਲ ਵਿੱਚ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਗੁਰਸ਼ਰਨ ਕੌਰ, ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ ਜੇਤੂ ਤਰਸੇਮ (ਬਰਨਾਲਾ) ਤੋਂ ਇਲਾਵਾ ਪੰਜਾਬੀ ਵਿਕਾਸ ਮੰਚ ਪੰਜਾਬ ਦੇ ਕਨਵੀਨਰ ਚਰਨਜੀਤ ਸਿੰਘ ਗਰੋਵਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਪਟਿਆਲਾ ਮਨਵਿੰਦਰ ਕੌਰ ਭੁੱਲਰ ਅਤੇ ਕਵੀ ਜੰਗ ਸਿੰਘ ਫੱਟੜ ਸ਼ਾਮਲ ਸਨ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਆਪਣੇ ਕਾਰਜਕਾਲ ਦੌਰਾਨ ਬਾਲ ਸਾਹਿਤ ਨੂੰ ਵਿਸ਼ੇਸ਼ ਤਵੱਜੋ ਦੇਣ ਵਾਲੇ ਗੁਰਸ਼ਰਨ ਕੌਰ ਨੇ ਕਿਹਾ ਕਿ ਵਿਸ਼ਵ ਵਿਚ ਵੱਡੇ ਵੱਡੇ ਲੇਖਕਾਂ ਨੇ ਬਾਲ ਸਾਹਿਤ ਦੀ ਸਿਰਜਣਾ ਨੂੰ ਪਹਿਲ ਦਿੱਤੀ ਹੈ ਜੋ ਪ੍ਰਸ਼ੰਸਾਤਮਕ ਰੁਝਾਨ ਹੈ। ਮੁੱਖ ਮਹਿਮਾਨ ਤਰਸੇਮ (ਬਰਨਾਲਾ) ਨੇ ਮਨਿੰਦਰ ਕੌਰ ਦੀ ਪੁਸਤਕ ਦੇ ਹਵਾਲੇ ਨਾਲ ਬਾਲ ਸਾਹਿਤ ਦੀ ਰਚਨਾ ਕਰਨ ਵਾਲੇ ਲਿਖਾਰੀਆਂ ਨੂੰ ਬਾਰੀਕੀਆਂ ਵੱਲ ਵਿਸ਼ੇਸ਼ ਧਿਆਨ ਦੇਣ ਦੇ ਅਹਿਮ ਨੁਕਤੇ ਸਾਂਝੇ ਕੀਤੇ। ਚਰਨਜੀਤ ਸਿੰਘ ਗਰੋਵਰ ਦਾ ਮਤ ਸੀ ਕਿ ਅਜਿਹੇ ਸਮਾਗਮ ਵੱਡੀ ਉਮਰ ਦੇ ਲੇਖਕਾਂ ਨੂੰ ਆਪਣੀ ਨਵੀਂ ਪੀੜ੍ਹੀ ਲਈ ਰਚਨਾ ਕਰਨ ਲਈ ਪ੍ਰੇਰਣਾ ਦਾ ਸੋਮਾ ਬਣਦੇ ਹਨ। ਸਮਾਗਮ ਵਿਚ ਵਰਨੂਪ ਸਿੰਘ ਵਾਸਨ, ਬਵਨੂਰ ਸਿੰਘ ਵਾਸਨ, ਸਵਿੰਦਰ ਸਿੰਘ ਗੁਜਰਾਲ, ਰਵਿੰਦਰ ਕੌਰ ਗੁਜਰਾਲ, ਅਮਰਜੀਤ ਸਿੰਘ ਵਾਲੀਆ ਤੇ ਜਤਿੰਦਰ ਕੌਰ ਆਦਿ ਸ਼ਾਮਲ ਸਨ।