ਬੱਚਿਆਂ ਦੇ ਦੰਦਾਂ ਦੀ ਜਾਂਚ ਲਈ ਕੈਂਪ
ਲੋਕ ਹਿਤ ਸੰਸਥਾ ਦੇ ਚੇਅਰਮੈਨ ਐਡਵੋਕੇਟ ਸੁੱਚਾ ਸਿੰਘ ਤੇ ਸੰਦੀਪ ਜਿੰਦਲ ਦੀ ਅਗਵਾਈ ਹੇਠ ਪ੍ਰਤਾਪ ਕਲੋਨੀ ਨੇੜੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਡਾ. ਨਵਦੀਪ ਵਾਲੀਆ ਦੀ ਟੀਮ ਵੱਲੋਂ ਲਗਾਏ ਕੈਂਪ ਵਿੱਚ 125 ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ। ਹਰੇਕ ਬੱਚੇ...
Advertisement
ਲੋਕ ਹਿਤ ਸੰਸਥਾ ਦੇ ਚੇਅਰਮੈਨ ਐਡਵੋਕੇਟ ਸੁੱਚਾ ਸਿੰਘ ਤੇ ਸੰਦੀਪ ਜਿੰਦਲ ਦੀ ਅਗਵਾਈ ਹੇਠ ਪ੍ਰਤਾਪ ਕਲੋਨੀ ਨੇੜੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਡਾ. ਨਵਦੀਪ ਵਾਲੀਆ ਦੀ ਟੀਮ ਵੱਲੋਂ ਲਗਾਏ ਕੈਂਪ ਵਿੱਚ 125 ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ। ਹਰੇਕ ਬੱਚੇ ਨੂੰ ਪੇਸਟ ਅਤੇ ਬੁਰਸ਼ ਮੁਫ਼ਤ ਦਿੱਤਾ ਗਿਆ। ਬਤੌਰ ਮੁੱਖ ਮਹਿਮਾਨ ਪੁੱਜੇ ‘ਆਪ’ ਦੇ ਬੁਲਾਰੇ ਐਡਵੋਕੇਟ ਵਿਕਰਮਜੀਤ ਪਾਸੀ ਤੇ ਵਿਸ਼ੇਸ਼ ਮਹਿਮਾਨ ਗੋਬਿੰਦ ਸਿੰਘ ਅਰੋਗਿਆਧਾਮ ਸ਼ਾਮ ਨਗਰ ਸਨ। ਸੰਸਥਾ ਦੇ ਜਨਰਲ ਸਕੱਤਰ ਜਗਦੀਸ਼ ਹਿਤੈਸ਼ੀ ਨੇ ਕਿਹਾ ਕਿ ਇਸ ਮੌਕੇ ਐਡਵੋਕੇਟ ਸੁੱਚਾ ਸਿੰਘ, ਲਲਿਤ ਕੁਮਾਰ, ਰਾਕੇਸ਼ ਕੁਮਾਰ, ਲਵਲੀ, ਕਿਸ਼ਨ ਕੁਮਾਰ, ਦਲਜੀਤ ਸਿੰਘ ਰਾਠੌਰ, ਰਵੀ ਧੀਮਾਨ, ਰਾਜਨ ਸ਼ਰਮਾ, ਵਿਕਾਸ ਕੁਮਾਰ, ਵਿੱਕੀ, ਸਾਹਿਲ ਆਦਿ ਮੈਂਬਰ ਮੌਜੂਦ ਸਨ। ਸਕੂਲ ਮੁਖੀ ਪਿਆਰਾ ਸਿੰਘ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।
Advertisement
Advertisement