ਚੰਦੂਮਾਜਰਾ ਵੱਲੋਂ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ
ਹਲਕਾ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅੱਜ ਅਨਾਜ ਮੰਡੀ ਦੇਵੀਗੜ੍ਹ, ਦੂਧਨਸਾਧਾਂ ਅਤੇ ਭੂਨਰਹੇੜੀ ਵਿੱਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਚੰਦੂਮਾਜਰਾ ਨੇ ਕਿਹਾ ਕਿ ਦੇਵੀਗੜ੍ਹ ਇਲਾਕੇ ਵਿੱਚ ਹਰ ਸਾਲ ਟਾਂਗਰੀ ਪਾਰ ਦੇ ਪਿੰਡਾਂ ਵਿੱਚ ਹੜ੍ਹ ਦੇ...
ਹਲਕਾ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅੱਜ ਅਨਾਜ ਮੰਡੀ ਦੇਵੀਗੜ੍ਹ, ਦੂਧਨਸਾਧਾਂ ਅਤੇ ਭੂਨਰਹੇੜੀ ਵਿੱਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਚੰਦੂਮਾਜਰਾ ਨੇ ਕਿਹਾ ਕਿ ਦੇਵੀਗੜ੍ਹ ਇਲਾਕੇ ਵਿੱਚ ਹਰ ਸਾਲ ਟਾਂਗਰੀ ਪਾਰ ਦੇ ਪਿੰਡਾਂ ਵਿੱਚ ਹੜ੍ਹ ਦੇ ਪਾਣੀ ਦੀ ਮਾਰ ਪੈਂਦੀ ਹੈ ਜਿਸ ਸਦਕਾ ਬਹੁਤ ਸਾਰੀਆਂ ਫਸਲਾਂ ਮਰ ਜਾਂਦੀਆਂ ਸਨ, ਇਸ ਵਾਰ ਝੋਨੇ ਦੀ ਫਸਲ ਨੂੰ ਝੋਨੇ ਦੇ ਮਧਰੇ ਰੋਗ ਅਤੇ ਹਲਦੀ ਰੋਗ ਨੇ ਫਸਲ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ਜਿਸ ਨਾਲ ਦੇਵੀਗੜ੍ਹ ਇਲਾਕੇ ਦਾ ਕਿਸਾਨ ਇਸ ਰੋਗ ਦੀ ਬੁਰੀ ਤਰ੍ਹਾਂ ਮਾਰ ਝੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਕਿਸਾਨਾਂ ਅਤੇ ਵਪਾਰੀਆਂ ਨੂੰ ਕੁਦਰਤੀ ਮਾਰ ਤੋਂ ਬਚਾਉਣ ਲਈ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਡਟ ਕੇ ਮਦਦ ਕਰਨੀ ਚਾਹੀਦੀ ਹੈ। ਇਸ ਦੌਰਾਨ ਉਨ੍ਹਾਂ ਕੇਂਦਰ ਤੋਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਸ਼ੈੱਲਰ ਮਾਲਕਾਂ ਨੂੰ ਚੌਲ ਵਾਪਸੀ ਲੈਣ ਵਿੱਚ ਪ੍ਰਤੀ ਕੁਇੰਟਲ ਦੋ ਕਿਲੋ ਚੋਲਾਂ ਦੀ ਛੋਟ ਕਰਨੀ ਚਾਹੀਦੀ ਹੈ ਅਤੇ ਕਿਸਾਨਾਂ ਦਾ ਝੋਨਾਂ ਖਰੀਦ ਸਮੇਂ ਇਸ ਦੀ ਨਮੀ ਵਿੱਚ ਰਾਹਤ ਦੇਣੀ ਚਾਹੀਦੀ ਹੈ। ਇਸ ਮੌਕੇ ਸਵਰਨ ਸਿੰਘ ਖੇੜੀਰਾਨਵਾਂ, ਬਿਕਰਮ ਸਿੰਘ ਫਰੀਦਪੁਰ, ਗਣੇਸ਼ੀ ਲਾਲ, ਸਿਰੀ ਰਾਮ ਗੁਪਤਾ, ਛਬੀਲ ਦਾਸ, ਜਗਦੀਸ਼ ਕੁਮਾਰ ਜੱਗੀ ਤੇ ਸ਼ਾਮ ਲਾਲ ਆਦਿ ਵੀ ਹਾਜ਼ਰ ਸਨ।