ਚੋਰੀ ਦੇ ਮਾਮਲੇ ’ਚ ਕੇਸ ਦਰਜ
ਪੱਤਰ ਪ੍ਰੇਰਕ ਸਮਾਣਾ, 2 ਜੁਲਾਈ ਸਮਾਣਾ ਦੀ ਇੱਕ ਸੀਮਿੰਟ ਪਾਈਪ ਫੈਕਟਰੀ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਲਈ 3.50 ਲੱਖ ਰੁਪਏ ਐਡਵਾਂਸ ਲੈ ਕੇ ਮਜ਼ਦੂਰਾਂ ਨੂੰ ਭਜਾਉਣ ਅਤੇ ਫੈਕਟਰੀ ਦਫ਼ਤਰ ਵਿੱਚੋਂ ਇੱਕ ਐੱਲਈਡੀ ਤੇ 20 ਹਜ਼ਾਰ ਰੁਪਏ ਨਕਦੀ ਚੋਰੀ ਕਰਕੇ ਫਰਾਰ...
Advertisement
ਪੱਤਰ ਪ੍ਰੇਰਕ
ਸਮਾਣਾ, 2 ਜੁਲਾਈ
Advertisement
ਸਮਾਣਾ ਦੀ ਇੱਕ ਸੀਮਿੰਟ ਪਾਈਪ ਫੈਕਟਰੀ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਲਈ 3.50 ਲੱਖ ਰੁਪਏ ਐਡਵਾਂਸ ਲੈ ਕੇ ਮਜ਼ਦੂਰਾਂ ਨੂੰ ਭਜਾਉਣ ਅਤੇ ਫੈਕਟਰੀ ਦਫ਼ਤਰ ਵਿੱਚੋਂ ਇੱਕ ਐੱਲਈਡੀ ਤੇ 20 ਹਜ਼ਾਰ ਰੁਪਏ ਨਕਦੀ ਚੋਰੀ ਕਰਕੇ ਫਰਾਰ ਹੋਣ ਦੇ ਮਾਮਲੇ ਵਿੱਚ ਮਜ਼ਦੂਰ ਠੇਕੇਦਾਰ ਅਰੁਣ ਕੁਮਾਰ ਪੁੱਤਰ ਦੇਵੀ ਲਾਲ ਵਾਸੀ ਪਿੰਡ ਮੋਰ, ਜ਼ਿਲ੍ਹਾ ਮਾਧੇਪੁਰ (ਬਿਹਾਰ) ਖ਼ਿਲਾਫ਼ ਚੋਰੀ ਸਣੇ ਹੋਰਨਾਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲੀਸ ਦੇ ਹੈੱਡ ਕਾਂਸਟੇਬਲ ਸੋਮਨਾਥ ਨੇ ਦੱਸਿਆ ਕਿ ਇਹ ਕੇਸ ਗੋਪਾਲ ਕ੍ਰਿਸ਼ਨ ਸਿੰਗਲਾ ਪੁੱਤਰ ਰਾਮੇਸ਼ਵਰ ਦਾਸ ਵਾਸੀ ਸੀਤਾ-ਗੀਤਾ ਗਲੀ, ਸਮਾਣਾ ਦੀ ਸ਼ਿਕਾਇਤ ’ਤੇ ਕੀਤਾ ਗਿਆ ਹੈ।
Advertisement
×