ਘਿਓ ਚੋਰੀ ਕਰਨ ’ਤੇ ਕੇਸ ਦਰਜ
ਇੱਥੇ ਦੇਸੀ ਘਿਓ ਦੀ ਪੇਟੀ ਨੂੰ ਮੋਟਰਸਾਈਕਲ ਸਵਾਰਾਂ ਵੱਲੋਂ ਚੋਰੀ ਕਰ ਕੇ ਫ਼ਰਾਰ ਹੋਣ ਦੇ ਮਾਮਲੇ ਵਿੱਚ ਸਿਟੀ ਪੁਲੀਸ ਨੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਿਟੀ ਪੁਲੀਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਕਰਿਆਨਾ ਵਪਾਰੀ ਅੰਕੁਸ਼ ਗੋਇਲ ਵਾਸੀ ਸ਼ਕਤੀ...
Advertisement
ਇੱਥੇ ਦੇਸੀ ਘਿਓ ਦੀ ਪੇਟੀ ਨੂੰ ਮੋਟਰਸਾਈਕਲ ਸਵਾਰਾਂ ਵੱਲੋਂ ਚੋਰੀ ਕਰ ਕੇ ਫ਼ਰਾਰ ਹੋਣ ਦੇ ਮਾਮਲੇ ਵਿੱਚ ਸਿਟੀ ਪੁਲੀਸ ਨੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਿਟੀ ਪੁਲੀਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਕਰਿਆਨਾ ਵਪਾਰੀ ਅੰਕੁਸ਼ ਗੋਇਲ ਵਾਸੀ ਸ਼ਕਤੀ ਵਾਟਿਕਾ ਸਮਾਣਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਮੁਤਾਬਕ ਕਰਿਆਨਾ ਸਾਮਾਨ ਦੇ ਨਾਲ ਦੇਸੀ ਘਿਓ ਦੀ ਪੇਟੀ ਰੇਹੜੀ ’ਤੇ ਰੱਖ ਕੇ ਸਪਲਾਈ ਲਈ ਭੇਜੀ ਗਈ ਸੀ। ਸਿਨੇਮਾ ਚੌਕ ’ਤੇ ਚਾਲਕ ਨੇ ਰੇਹੜੀ ਖੜ੍ਹੀ ਕਰ ਕੇ ਪਾਣੀ ਪੀਣਾ ਸ਼ੁਰੂ ਕਰ ਦਿੱਤਾ ਅਤੇ ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਵਿਅਕਤੀ ਰੇਹੜੀ ਵਿੱਚ ਰੱਖੀ 10,500 ਰੁਪਏ ਕੀਮਤ ਦੀ ਘਿਓ ਦੀ ਪੇਟੀ ਚੋਰੀ ਕਰ ਕੇ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਸ਼ਨਾਖ਼ਤ ਲਈ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ।
Advertisement
Advertisement
×

