ਰਿਹਾਇਸ਼ੀ ਕਲੋਨੀ ਸ਼ਕਤੀ ਵਾਟਿਕਾ ਦੇ ਪ੍ਰਮੋਟਰਾਂ ਖ਼ਿਲਾਫ਼ ਕੇਸ ਦਰਜ
ਪਾਤੜਾਂ ਰੋਡ ’ਤੇ ਸਮਾਣਾ (ਮਲਕਾਣਾ) ਵਿੱਚ 19.30 ਏਕੜ ਜ਼ਮੀਨ ’ਚ ਕੱਟੀ ਗਈ ਰਿਹਾਇਸ਼ੀ ਕਲੋਨੀ ਸ਼ਕਤੀ ਵਾਟਿਕਾ ਨੂੰ ਪ੍ਰਮੋਟਰਾਂ ਵੱਲੋਂ ਸਮੇਂ ਸਿਰ ਵਿਕਸਤ ਨਾ ਕਰਨ ਅਤੇ ਪ੍ਰਮੋਟਰ ਕੰਪਨੀ ਵੱਲੋਂ ਮਿਆਦ ਪੂਰੀ ਹੋਣ ਦੇ ਬਾਵਜੂਦ ਲਾਇਸੈਂਸ ਨਾ ਨਵਿਆਉਣ ਸਮੇਤ ਪੁੱਡਾ ਐਕਟ 1995...
Advertisement
ਪਾਤੜਾਂ ਰੋਡ ’ਤੇ ਸਮਾਣਾ (ਮਲਕਾਣਾ) ਵਿੱਚ 19.30 ਏਕੜ ਜ਼ਮੀਨ ’ਚ ਕੱਟੀ ਗਈ ਰਿਹਾਇਸ਼ੀ ਕਲੋਨੀ ਸ਼ਕਤੀ ਵਾਟਿਕਾ ਨੂੰ ਪ੍ਰਮੋਟਰਾਂ ਵੱਲੋਂ ਸਮੇਂ ਸਿਰ ਵਿਕਸਤ ਨਾ ਕਰਨ ਅਤੇ ਪ੍ਰਮੋਟਰ ਕੰਪਨੀ ਵੱਲੋਂ ਮਿਆਦ ਪੂਰੀ ਹੋਣ ਦੇ ਬਾਵਜੂਦ ਲਾਇਸੈਂਸ ਨਾ ਨਵਿਆਉਣ ਸਮੇਤ ਪੁੱਡਾ ਐਕਟ 1995 ਸੈਕਸ਼ਨ 36 ਤਹਿਤ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਏ.ਡੀ.ਸੀ. ਪਟਿਆਲਾ ਵੱਲੋਂ ਕੰਪਨੀ ਖ਼ਿਲਾਫ਼ ਸਿਟੀ ਪੁਲੀਸ ਕੋਲ ਕੇਸ ਦਰਜ ਕਰਵਾਇਆ ਗਿਆ ਹੈ। ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਪਟਿਆਲਾ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੀਆਂ ਕਲੋਨੀਆਂ ਨੂੰ ਵਿਕਸਤ ਕਰਨ ਵਾਲੀਆਂ ਅਥਾਰਟੀਆਂ ਨੂੰ ਇਸ ਕੰਪਨੀ ਦਾ ਲਾਇਸੈਂਸ ਰੱਦ ਕਰਨ ਅਤੇ ਨਵਾਂ ਲਾਇਸੈਂਸ ਜਾਰੀ ਨਾ ਕਰਨ ਦਾ ਹੁਕਮ ਦਿੱਤੇ ਹਨ।
Advertisement
Advertisement
×