ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਾਬਕਾ ਪ੍ਰਿੰਸੀਪਲ ਨੀਤੂ ਦੇਵਗਨ ਖ਼ਿਲਾਫ਼ ਕੇਸ ਦਰਜ

ਸਕੂਲ ਅਕਾਊਂਟੈਂਟ ਵੱਲੋਂ ਫਾਹਾ ਲਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ
Advertisement

ਸੁਭਾਸ਼ ਚੰਦਰ

ਸਮਾਣਾ, 5 ਜੁਲਾਈ

Advertisement

ਸਮਾਣਾ ਦੇ ਇੱਕ ਸਕੂਲ ਵਿੱਚ ਸੀਨੀਅਰ ਅਕਾਊਂਟੈਂਟ ਵਜੋਂ ਤਾਇਨਾਤ ਸਤੀਸ਼ ਕੁਮਾਰ ਸੈਣੀ ਵੱਲੋਂ ਫਾਹਾ ਲਾ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਸਿਟੀ ਪੁਲੀਸ ਨੇ ਸਕੂਲ ਦੀ ਸਾਬਕਾ ਪ੍ਰਿੰਸੀਪਲ ਨੀਤੂ ਦੇਵਗਨ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਡੀਐੱਸਪੀ ਸਮਾਣਾ ਫਤਹਿ ਸਿੰਘ ਬਰਾੜ ਨੇ ਦੱਸਿਆ ਕਿ ਮ੍ਰਿਤਕ ਸਤੀਸ਼ ਸੈਣੀ (42) ਦੇ ਭਰਾ ਸੁਰੇਂਦਰ ਸੈਣੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦਾ ਭਰਾ ਜੋ 15 ਸਾਲਾਂ ਤੋਂ ਪਬਲਿਕ ਹਾਇਰ ਸੈਕੰਡਰੀ ਸਕੂਲ, ਸਮਾਣਾ ਵਿੱਚ ਸੀਨੀਅਰ ਅਕਾਊਂਟੈਂਟ ਵਜੋਂ ਕੰਮ ਕਰ ਰਿਹਾ ਸੀ। ਸਤੀਸ਼ ਨੇ ਪਿਛਲੇ ਸਮੇਂ ਸਕੂਲ ਫੰਡਾਂ ਵਿੱਚ ਗਬਨ ਦਾ ਖੁਲਾਸਾ ਕੀਤਾ ਸੀ, ਜਿਸ ਕਾਰਨ ਮੁਲਜ਼ਮ ਨੂੰ ਪ੍ਰਿੰਸੀਪਲ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸੇ ਰੰਜਿਸ਼ ਕਾਰਨ ਮੌਜੂਦਾ ਸਮੇਂ ਇੱਕ ਅਧਿਆਪਕਾ ਵਜੋਂ ਕੰਮ ਕਰ ਰਹੀ ਨੀਤੂ ਦੇਵਗਨ ਉਸ ਨੂੰ ਪ੍ਰੇਸ਼ਾਨ ਕਰ ਰਹੀ ਸੀ ਅਤੇ ਸ਼ੁੱਕਰਵਾਰ ਨੂੰ ਵੀ ਸਤੀਸ਼ ਦੇ ਥੱਪੜ ਮਾਰਿਆ ਗਿਆ ਸੀ। ਇਸ ਦੀ ਜਾਣਕਾਰੀ ਸਤੀਸ਼ ਦੁਆਰਾ ਲਿਖੇ ਗਏ ਖ਼ੁਦਕੁਸ਼ੀ ਨੋਟ ਵਿੱਚ ਵੀ ਹੈ। ਇਸ ਤੋਂ ਤੰਗ ਪ੍ਰੇਸ਼ਾਨ ਹੋ ਕੇ ਹੀ ਸਤੀਸ਼ ਸੈਣੀ ਨੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਲਈ ਸ਼ੁੱਕਰਵਾਰ ਦੁਪਹਿਰ ਬਾਅਦ ਸਕੂਲ ਵਿੱਚ ਫਾਹਾ ਲਾ ਲਿਆ। ਅਧਿਕਾਰੀ ਅਨੁਸਾਰ ਘਟਨਾ ਸਥਾਨ ਤੋਂ ਮਿਲੇ ਇੱਕ ਸੁਸਾਈਡ ਨੋਟ ਵਿੱਚ ਵੀ ਮ੍ਰਿਤਕ ਸਤੀਸ਼ ਸੈਣੀ ਨੇ ਨੀਤੂ ਦੇਵਗਨ ਨੂੰ ਹੀ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ। ਪੁਲੀਸ ਨੇ ਮੁਲਜ਼ਮ ਪ੍ਰਿੰਸੀਪਲ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

Advertisement