ਕੁੱਟਮਾਰ ਦੇ ਦੋਸ਼ ਹੇਠ ਪਿਓ-ਪੁੱਤਾਂ ਸਣੇ 17 ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕ
ਸਮਾਣਾ, 2 ਜੁਲਾਈ
ਟਰੈਕਟਰ ਲੰਘਾਉਣ ਦੇ ਮਾਮਲੇ ’ਚ ਇੱਕ ਨੌਜਵਾਨ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਸਦਰ ਪੁਲੀਸ ਨੇ ਪਿੰਡ ਟੋਡਰਪੁਰ ਦੇ ਇੱਕ ਪਿਓ ਅਤੇ ਉਸ ਦੇ ਦੋ ਪੁੱਤਾਂ ਸਣੇ 17 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।। ਮੁਲਜ਼ਮਾਂ ਵਿੱਚ ਨਛੱਤਰ ਸਿੰਘ, ਉਸਦੇ ਦੋ ਪੁੱਤਰ ਹਰਦੀਪ ਸਿੰਘ ਤੇ ਗੁਰਵਿੰਦਰ ਸਿੰਘ, ਸਿਮਰਨਜੀਤ ਸਿੰਘ, ਸਤਨਾਮ ਸਿੰਘ, ਜਗਬੀਰ ਸਿੰਘ, ਮੱਖਣ ਸਿੰਘ, ਗੁਰਧਿਆਨ ਸਿੰਘ, ਜੁਗਰਾਜ ਸਿੰਘ (ਸਾਰੇ ਵਾਸੀ ਪਿੰਡ ਟੋਡਰਪੁਰ) ਅਤੇ 8 ਅਣਪਛਾਤੇ ਵਿਅਕਤੀ ਸ਼ਾਮਲ ਹਨ। ਮਾਮਲੇ ਦੇ ਜਾਂਚ ਅਧਿਕਾਰੀ ਸਦਰ ਪੁਲੀਸ ਦੇ ਏਐੱਸਆਈ ਨਿਰਮਲ ਸਿੰਘ ਵਿਰਕ ਨੇ ਦੱਸਿਆ ਕਿ ਹਰਮਨਪ੍ਰੀਤ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਪਿੰਡ ਟੋਡਰਪੁਰ ਨੇ ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ 27 ਜੂਨ ਨੂੰ ਉਹ ਪਿੰਡ ਜਮਾਲਪੁਰ ਸਥਿਤ ਆਪਣੀ ਭੂਆ ਦੇ ਘਰ ਅੱਗੇ ਟਰੈਕਟਰ-ਟਰਾਲੀ ਵਿੱਚ ਸਾਮਾਨ ਲੱਦ ਰਿਹਾ ਸੀ ਕਿ ਇੱਕ ਟਰੈਕਟਰ ਚਾਲਕ ਨੇ ਆਪਣਾ ਟਰੈਕਟਰ ਲੰਘਾਉਣ ਦੀ ਜ਼ਿੱਦ ਕੀਤੀ। ਉਸ ਨੇ ਫ਼ੋਨ ਕਰਕੇ ਮੁਲਜ਼ਮਾਂ ਨੂੰ ਸੱਦਿਆ ਅਤੇ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ।