ਲੋਕ ਸੰਘਰਸ਼ ਕਮੇਟੀ ਵੱਲੋਂ ਮੋਮਬੱਤੀ ਮਾਰਚ
ਸਮਾਣਾ (ਸੁਭਾਸ਼ ਚੰਦਰ): ਪਹਿਲਗਾਮ ਹਮਲੇ ਖ਼ਿਲਾਫ਼ ਲੋਕ ਸੰਘਰਸ਼ ਕਮੇਟੀ ਵੱਲੋਂ ਸਥਾਨਕ ਸਤੀ ਮੰਦਰ ਪਾਰਕ ਤੋਂ ਤਹਿਸੀਲ ਕੰਪਲੈਕਸ ਤੱਕ ਮੋਮਬੱਤੀ ਮਾਰਚ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਰਮਿੰਦਰ ਸਿੰਘ ਪਟਿਆਲਾ, ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਅਤਿੰਦਰਪਾਲ ਘੱਗਾ, ਗੌਰਮਿੰਟ ਟੀਚਰਜ਼...
Advertisement
ਸਮਾਣਾ (ਸੁਭਾਸ਼ ਚੰਦਰ): ਪਹਿਲਗਾਮ ਹਮਲੇ ਖ਼ਿਲਾਫ਼ ਲੋਕ ਸੰਘਰਸ਼ ਕਮੇਟੀ ਵੱਲੋਂ ਸਥਾਨਕ ਸਤੀ ਮੰਦਰ ਪਾਰਕ ਤੋਂ ਤਹਿਸੀਲ ਕੰਪਲੈਕਸ ਤੱਕ ਮੋਮਬੱਤੀ ਮਾਰਚ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਰਮਿੰਦਰ ਸਿੰਘ ਪਟਿਆਲਾ, ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਅਤਿੰਦਰਪਾਲ ਘੱਗਾ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਜਸਵਿੰਦਰ ਸਿੰਘ ਸਮਾਣਾ ਤੇ ਪੈਨਸ਼ਨਰ ਆਗੂ ਸੋਹਣ ਸਿੰਘ ਨੇ ਪਹਿਲਗਾਮ ਹਮਲੇ ਦੀ ਜਾਂਚ ਕਰਕੇ ਦੋਸ਼ੀਆਂ ਕਾਰਵਾਈ ਦੀ ਮੰਗ ਕੀਤੀ। ਕਿਸਾਨ ਆਗੂ ਦਵਿੰਦਰ ਸਿੰਘ ਪੂਨੀਆ, ਮੁਲਾਜ਼ਮ ਆਗੂ ਹਰਦੀਪ ਟੋਡਰਪੁਰ, ਬੀਨਾ ਘੱਗਾ ਤੇ ਪ੍ਰਭਾਤ ਵਰਮਾ ਨੇ ਕਿਹਾ ਕਿ ਦੋਵਾਂ ਦੇਸ਼ਾਂ ਵੱਲੋਂ ਬੰਦ ਕੀਤਾ ਵਪਾਰ ਕਿਸੇ ਵੀ ਤਰ੍ਹਾਂ ਲੋਕ ਹਿੱਤ ਵਿੱਚ ਨਹੀਂ ਹੈ। ਇਸ ਲਈ ਇਹ ਵਪਾਰ ਹੁਸੈਨੀਵਾਲਾ ਅਤੇ ਅਟਾਰੀ ਬਾਰਡਰਾਂ ਰਾਹੀਂ ਮੁੜ ਸ਼ੁਰੂ ਕੀਤਾ ਜਾਵੇ। ਇਸ ਮੌਕੇ ਅਦਾਰਾ ਪਰਵਾਜ਼ ਤੋਂ ਡਾ. ਅਰਵਿੰਦਰ ਕੌਰ ਕਾਕੜਾ, ਕਿਸਾਨ ਆਗੂ ਗੁਰਵਿੰਦਰ ਦੇਧਨਾ, ਹਰਵਿੰਦਰ ਸਿੰਘ ਗਿੱਲ, ਵਿਦਿਆਰਥੀ ਆਗੂ ਵਿਕਰਮ ਬਾਗੀ ਤੇ ਮੁਲਾਜ਼ਮ ਆਗੂ ਰਾਜਿੰਦਰ ਸਮਾਣਾ ਆਦਿ ਹਾਜ਼ਰ ਸਨ।
Advertisement
Advertisement
×