ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਦੇ ਆਗੂ ਪਦਮਸ੍ਰੀ ਪ੍ਰਾਣ ਸਭਰਵਾਲ ਤੇ ਸਟੇਟ ਐਵਾਰਡੀ ਸੁਨੀਤਾ ਸਭਰਵਾਲ ਵੱਲੋਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਅਗਵਾਈ ਵਿੱਚ ਵਾਤਾਵਰਨ ਜਾਗ੍ਰਿਤੀ ਮੇਲਿਆਂ ਦੌਰਾਨ ਨਾਟਕ ਖੇਡੇ।
ਇਹ ਨਾਟਕ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਬਾਰਨ ਵਿੱਚ ਪ੍ਰਿੰਸੀਪਲ ਮੀਨਾ ਸੱਚਰ ਨਾਰੰਗ ਦੇ ਸਹਿਯੋਗ ਨਾਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਬਾਰਨ ਵਿੱਚ ਪ੍ਰਿੰਸੀਪਲ ਮਨਮੋਹਨ ਸਿੰਘ ਦੇ ਸਹਿਯੋਗ ਨਾਲ ‘ਸਵੱਛਤਾ ਅਭਿਆਨ’, ‘ਪਾਣੀ ਹੈ ਤਾਂ ਪ੍ਰਾਣੀ ਹੈ’, ‘ਰੁੱਖ ਲਗਾਓ-ਰੁੱਖ ਬਚਾਓ’, ‘ਖੇਤਾਂ ’ਚ ਸ਼ੌਚ ਨਹੀਂ’ ਤੋਂ ਇਲਾਵਾ ‘ਯੁੱਧ ਨਸ਼ਿਆਂ ਵਿਰੁੱਧ’, ‘ਲੱਖੀ ਸ਼ਾਹ ਵਣਜਾਰਾ’, ‘ਯਥਾ ਰਾਜਾ-ਤਥਾ ਪਰਜਾ’ ਨਾਟਕ ਖੇਡੇ ਗਏ। ਨਟਾਸ ਨਿਰਦੇਸ਼ਕ ਪ੍ਰਾਣ ਸਭਰਵਾਲ ਨੇ ਦੱਸਿਆ ਕਿ ‘ਕੂੜਾ ਮੁਕਤ ਪੰਜਾਬ ਅਭਿਆਨ’ ਤਹਿਤ ਖੇਡੇ ਨਾਟਕਾਂ ਦੌਰਾਨ ਦਰਸ਼ਕਾਂ ਤੋਂ ਵਾਤਾਵਰਨ ਦੀ ਸ਼ੁੱਧੀ ਬਾਰੇ ਹੱਥ ਖੜ੍ਹੇ ਕਰਵਾ ਕੇ ਵਾਅਦਾ ਲਿਆ ਗਿਆ। ਨਟਾਸ ਪ੍ਰਧਾਨ ਜੀ ਐੱਸ ਕੱਕੜ ਨੇ ਪੀ ਪੀ ਸੀ ਬੋਰਡ ਦੀ ਚੇਅਰਪਰਸਨ ਰੇਨੂੰ ਗੁਪਤਾ ਅਤੇ ਮੈਂਬਰ ਸਕੱਤਰ ਇੰਜਨੀਅਰ ਡਾ. ਲਵਨੀਤ ਕੁਮਾਰ ਦੂਬੇ ਦੀ ਸ਼ਲਾਘਾ ਕੀਤੀ।

