ਦੋ ਹਫ਼ਤਿਆਂ ਬਾਅਦ ਲੱਭੀ ਹਿਮਾਚਲ ’ਚ ਰੁੜ੍ਹੀ ਬੱਸ
ਖੇਤਰੀ ਪ੍ਰਤੀਨਿਧ ਪਟਿਆਲਾ, 22 ਜੁਲਾਈ ਹਿਮਾਚਲ ’ਚ ਆਏ ਹੜ੍ਹਾਂ ਦੌਰਾਨ ਪਿਛਲੇ ਦਿਨੀਂ ਰੁੜ੍ਹੀ ਪੀਆਰਟੀਸੀ ਦੀ ਬੱਸ ਅੱਜ ਦੋ ਹਫ਼ਤਿਆਂ ਬਾਅਦ ਲੱਭੀ ਹੈ। ਜ਼ਿਕਰਯੋਗ ਹੈ ਕਿ ਇਹ ਬੱਸ 8 ਜੁਲਾਈ ਨੂੰ ਸਵਾਰੀਆਂ ਲੈ ਕੇ ਗਈ ਸੀ। ਪੀਆਰਟੀਸੀ ਦੇ ਚੰਡੀਗੜ੍ਹ ਡਿੱਪੂ ਦੀ...
Advertisement
ਖੇਤਰੀ ਪ੍ਰਤੀਨਿਧ
ਪਟਿਆਲਾ, 22 ਜੁਲਾਈ
Advertisement
ਹਿਮਾਚਲ ’ਚ ਆਏ ਹੜ੍ਹਾਂ ਦੌਰਾਨ ਪਿਛਲੇ ਦਿਨੀਂ ਰੁੜ੍ਹੀ ਪੀਆਰਟੀਸੀ ਦੀ ਬੱਸ ਅੱਜ ਦੋ ਹਫ਼ਤਿਆਂ ਬਾਅਦ ਲੱਭੀ ਹੈ। ਜ਼ਿਕਰਯੋਗ ਹੈ ਕਿ ਇਹ ਬੱਸ 8 ਜੁਲਾਈ ਨੂੰ ਸਵਾਰੀਆਂ ਲੈ ਕੇ ਗਈ ਸੀ। ਪੀਆਰਟੀਸੀ ਦੇ ਚੰਡੀਗੜ੍ਹ ਡਿੱਪੂ ਦੀ ਇਸ ਬੱਸ ਨੂੰ ਹਿਮਾਚਲ ਵਿੱਚ ਪਾਰਕਿੰਗ ਵਿੱਚ ਖੜ੍ਹਾ ਕੀਤਾ ਗਿਆ ਸੀ। ਇਸ ਦੌਰਾਨ ਡਰਾਈਵਰ ਤੇ ਕੰਡਕਟਰ ਵੀ ਬੱਸ ਦੇ ਵਿੱਚ ਹੀ ਸੁੱਤੇ ਹੋਏ ਸਨ ਪਰ ਰਾਤ ਸਮੇਂ ਇਹ ਬੱਸ ਦੋਵਾਂ ਵਿਅਕਤੀਆਂ ਸਮੇਤ ਪਾਣੀ ਵਿੱਚ ਵਹਿ ਗਈ, ਜੋ ਅੱਜ ਲੱਭੀ ਹੈ। ਉਂਜ ਡਰਾਈਵਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਰਾਏਧਰਾਨਾ ਦਾ ਰਹਿਣ ਵਾਲਾ ਸੀ, ਦੀ ਲਾਸ਼ ਕੁਝ ਦਿਨਾਂ ਬਾਅਦ ਹੀ ਮਿਲ ਗਈ ਸੀ। ਇਸ ਮਗਰੋਂ ਪੀਆਰਟੀਸੀ ਦੇ ਮੁਲਾਜ਼ਮਾਂ ਤੇ ਮ੍ਰਿਤਕ ਦੇ ਵਾਰਸਾਂ ਵੱਲੋਂ ਉਸ ਦੀ ਲਾਸ਼ ਚੌਕ ਵਿੱਚ ਰੱਖ ਕੇ ਆਵਾਜਾਈ ਠੱਪ ਕੀਤੀ ਗਈ ਸੀ।
Advertisement
×