ਪੰਜ ਦਿਨ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਬਰਾਮਦ
ਸੁਭਾਸ਼ ਚੰਦਰ ਸਮਾਣਾ, 4 ਜੁਲਾਈ ਪੰਜ ਦਿਨ ਪਹਿਲਾਂ ਲਾਪਤਾ ਹੋਏ ਇੱਕ ਨੌਜਵਾਨ ਦੀ ਲਾਸ਼ ਭਾਖੜਾ ਨਹਿਰ ਦੇ ਖਨੌਰੀ ਹੈੱਡ ਤੋਂ ਬਰਾਮਦ ਹੋਣ ਤੋਂ ਬਾਅਦ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦੀ ਗਈ। ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਪਹੁੰਚੇ ਮਾਮਲੇ ਦੇ...
Advertisement
ਸੁਭਾਸ਼ ਚੰਦਰ
ਸਮਾਣਾ, 4 ਜੁਲਾਈ
Advertisement
ਪੰਜ ਦਿਨ ਪਹਿਲਾਂ ਲਾਪਤਾ ਹੋਏ ਇੱਕ ਨੌਜਵਾਨ ਦੀ ਲਾਸ਼ ਭਾਖੜਾ ਨਹਿਰ ਦੇ ਖਨੌਰੀ ਹੈੱਡ ਤੋਂ ਬਰਾਮਦ ਹੋਣ ਤੋਂ ਬਾਅਦ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦੀ ਗਈ। ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਪਹੁੰਚੇ ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲੀਸ ਦੇ ਏ.ਐੱਸਆਈ ਜੱਜਪਾਲ ਸਿੰਘ ਨੇ ਦੱਸਿਆ ਕਿ ਨਰੇਸ਼ ਕੁਮਾਰ (42) ਪੁੱਤਰ ਮੇਲਾ ਰਾਮ ਵਾਸੀ ਅਫਸਰ ਕਲੋਨੀ ਸਮਾਣਾ ਦੇ ਭਰਾ ਸਲਿੰਦਰ ਸਿੰਘ ਵੱਲੋਂ ਸਿਟੀ ਪੁਲੀਸ ਨੂੰ ਦਰਜ ਕਰਵਾਏ ਬਿਆਨ ਅਨੁਸਾਰ ਉਸ ਦਾ ਭਰਾ 29 ਜੂਨ ਨੂੰ ਬਿਨਾਂ ਦੱਸੇ ਅਚਾਨਕ ਘਰੋਂ ਚਲਾ ਗਿਆ ਸੀ। ਗੋਤਾਖੋਰਾਂ ਵੱਲੋਂ ਸੂਚਨਾ ਦੇਣ ’ਤੇ ਪਰਿਵਾਰ ਦੇ ਲੋਕ ਭਾਖੜਾ ਨਹਿਰ ਦੇ ਖਨੌਰੀ ਹੈੱਡ ਪਹੁੰਚੇ ਅਤੇ ਸ਼ਨਾਖਤ ਉਪਰੰਤ ਮ੍ਰਿਤਕ ਦੀ ਲਾਸ਼ ਨੂੰ ਸਮਾਣਾ ਲਿਆਂਦਾ ਗਿਆ। ਅਧਿਕਾਰੀ ਅਨੁਸਾਰ ਦਰਜ ਕਰਵਾਏ ਬਿਆਨ ਦੇ ਆਧਾਰ ’ਤੇ ਪੁਲੀਸ ਨੇ ਭਾਰਤੀ ਨਿਆ ਸੰਹਿਤਾ ਦੀ ਧਾਰਾ 194 ਤਹਿਤ ਪੋਸਟਮਾਰਟਮ ਉਪਰੰਤ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ।
Advertisement