ਰੇਲਵੇ ਟਰੈਕ ਤੋਂ ਨੌਜਵਾਨ ਦੀ ਲਾਸ਼ ਮਿਲੀ
ਰੇਲਵੇ ਪੁਲੀਸ ਰਾਜਪੁਰਾ ਨੂੰ ਰੇਲਵੇ ਟਰੈਕ ਨਜ਼ਦੀਕ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਥਾਣੇਦਾਰ ਗੁਲਾਬ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਿਰ ਤੋਂ ਮੋਨਾ ਹੈ ਉਸ ਦੀ ਉਮਰ ਕਰੀਬ 30-40 ਸਾਲਾਂ ਦੇ ਵਿਚਕਾਰ ਹੈ। ਉਸ ਨੇ ਸਫ਼ੈਦ ਰੰਗ ਦੀ ਟੀ-ਸ਼ਰਟ ਅਤੇ...
Advertisement
ਰੇਲਵੇ ਪੁਲੀਸ ਰਾਜਪੁਰਾ ਨੂੰ ਰੇਲਵੇ ਟਰੈਕ ਨਜ਼ਦੀਕ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਥਾਣੇਦਾਰ ਗੁਲਾਬ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਿਰ ਤੋਂ ਮੋਨਾ ਹੈ ਉਸ ਦੀ ਉਮਰ ਕਰੀਬ 30-40 ਸਾਲਾਂ ਦੇ ਵਿਚਕਾਰ ਹੈ। ਉਸ ਨੇ ਸਫ਼ੈਦ ਰੰਗ ਦੀ ਟੀ-ਸ਼ਰਟ ਅਤੇ ਕਾਲ਼ੇ ਰੰਗ ਦਾ ਲੋਅਰ ਪਾਈ ਹੋਈ ਹੋ। ਤਲਾਸ਼ੀ ਦੌਰਾਨ ਉਸ ਕੋਲੋਂ ਕੋਈ ਵੀ ਪਛਾਣ ਪੱਤਰ ਨਹੀਂ ਮਿਲਿਆ। ਥਾਣੇਦਾਰ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਕੁਦਰਤੀ ਤੌਰ ’ਤੇ ਹੋਈ ਜਾਪਦੀ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪਛਾਣ ਲਈ ਸਿਵਲ ਹਸਪਤਾਲ ਏਪੀ ਜੈਨ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਗਿਆ ਹੈ।
Advertisement
Advertisement
×