ਸ਼ਹੀਦ ਮਲਕੀਤ ਸਿੰਘ ਹਡਾਣਾ ਦੀ ਯਾਦ ’ਚ ਖੂਨਦਾਨ ਕੈਂਪ
ਜਾਗਦੇ ਰਹੋ ਯੂਥ ਕਲੱਬ ਵੱਲੋਂ ਸ਼ਹੀਦ ਨਾਇਕ ਮਲਕੀਤ ਸਿੰਘ ਹਡਾਣਾ ਦੀ ਯਾਦ ਵਿੱਚ ਪਿੰਡ ਹਡਾਣਾ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਖੂਨਦਾਨ ਕੈਂਪ ਦੀਦਾਰ ਸਿੰਘ ਬੋਸਰ ਅਤੇ ਰਣਜੀਤ ਸਿੰਘ ਬੋਸਰ ਦੀ ਯੋਗ ਰਹਿਨੁਮਾਈ ਹੇਠ ਲਗਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ...
Advertisement
ਜਾਗਦੇ ਰਹੋ ਯੂਥ ਕਲੱਬ ਵੱਲੋਂ ਸ਼ਹੀਦ ਨਾਇਕ ਮਲਕੀਤ ਸਿੰਘ ਹਡਾਣਾ ਦੀ ਯਾਦ ਵਿੱਚ ਪਿੰਡ ਹਡਾਣਾ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਖੂਨਦਾਨ ਕੈਂਪ ਦੀਦਾਰ ਸਿੰਘ ਬੋਸਰ ਅਤੇ ਰਣਜੀਤ ਸਿੰਘ ਬੋਸਰ ਦੀ ਯੋਗ ਰਹਿਨੁਮਾਈ ਹੇਠ ਲਗਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਇੰਚਾਰਜ ਅਤੇ ਪੀ ਆਰ ਟੀ ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਸ਼ਿਰਕਤ ਕੀਤੀ। ਖੂਨਦਾਨ ਕੈਂਪ ਦਾ ਰਸਮੀਂ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਰਜਿੰਦਰ ਸਿੰਘ ਵਿਰਕ, ਕੰਵਲਜੀਤ ਸਿੰਘ ਪਲਾਖਾ ਅਤੇ ਦਰਸ਼ਨ ਸਿੰਘ ਦੂੰਦੀਮਾਜਰਾ ਨੇ ਖੂਨਦਾਨ ਕਰਕੇ ਕੀਤਾ। ਕੈਂਪ ਵਿੱਚ 25 ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਸ਼ਹੀਦਾਂ ਦੀ ਯਾਦ ਵਿੱਚ ਨੌਜਵਾਨਾਂ ਵੱਲੋਂ ਖੂਨਦਾਨ ਕਰਨਾ ਸੱਚੀ ਸ਼ਰਧਾਂਜਲੀ ਹੈ। ਖੂਨਦਾਨ ਕੈਂਪ ਲਗਾਉਣਾ ਇੱਕ ਨੇਕ ਅਤੇ ਮਹਾਨ ਕਾਰਜ ਹੈ। ਇਸ ਮੌਕੇ ਗੁਰਮੀਤ ਸਿੰਘ ਹਡਾਣਾ, ਮਨਿੰਦਰ ਸਿੰਘ ਹਡਾਣਾ, ਗੁਰਮੇਲ ਸਿੰਘ ਭਾਂਖਰ, ਪ੍ਰਧਾਨ ਅਮਰਜੀਤ ਸਿੰਘ, ਸਾਰਜ ਸਿੰਘ ਸੰਧੂ ਅਤੇ ਚਾਚਾ ਜਗਰਾਜ ਚਹਿਲ ਆਦਿ ਹਾਜ਼ਰ ਸਨ।
Advertisement
Advertisement
×