ਫਨ ਵਰਲਡ ਵਿੱਚ ਖੂਨਦਾਨ ਕੈਂਪ
ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗੜ੍ਹ ਨਾਲ ਸਬੰਧਤ ਨਹਿਰੂ ਯੁਵਾ ਕੇਂਦਰ ਪਟਿਆਲਾ ਨੇ ‘ਆਪ’ ਦੇ ਲੋਕ ਸਭਾ ਇੰਚਾਰਜ ਬਲਜਿੰਦਰ ਸਿੰਘ ਢਿੱਲੋਂ ਦੇ ਸਹਿਯੋਗ ਸਦਕਾ ਢਿੱਲੋਂ ਫਨ ਵਰਲਡ ਵਿੱਚ ਖ਼ੂਨਦਾਨ ਕੈਂਪ ਲਾਇਆ। ਕੈਂਪ ਦਾ ਉਦਘਾਟਨ ਬਲਜਿੰਦਰ ਸਿੰਘ ਢਿੱਲੋਂ ਨੇ ਖ਼ੂਨਦਾਨ ਕਰਕੇ...
Advertisement
ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗੜ੍ਹ ਨਾਲ ਸਬੰਧਤ ਨਹਿਰੂ ਯੁਵਾ ਕੇਂਦਰ ਪਟਿਆਲਾ ਨੇ ‘ਆਪ’ ਦੇ ਲੋਕ ਸਭਾ ਇੰਚਾਰਜ ਬਲਜਿੰਦਰ ਸਿੰਘ ਢਿੱਲੋਂ ਦੇ ਸਹਿਯੋਗ ਸਦਕਾ ਢਿੱਲੋਂ ਫਨ ਵਰਲਡ ਵਿੱਚ ਖ਼ੂਨਦਾਨ ਕੈਂਪ ਲਾਇਆ। ਕੈਂਪ ਦਾ ਉਦਘਾਟਨ ਬਲਜਿੰਦਰ ਸਿੰਘ ਢਿੱਲੋਂ ਨੇ ਖ਼ੂਨਦਾਨ ਕਰਕੇ ਕੀਤਾ। ਇਹ ਖ਼ੂਨਦਾਨ ਕੈਂਪ ਚਾਚਾ ਗੁਰਸ਼ਰਨ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ। ਕੈਂਪ ਵਿੱਚ ਰਾਜਿੰਦਰਾ ਹਸਪਤਾਲ ਬਲੱਡ ਬੈਂਕ ਅਤੇ ਕਪਿੱਸਥਲ ਚੈਰੀਟੇਬਲ ਬਲੱਡ ਬੈੱਕ ਵੱਲੋਂ 108 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਇਸ ਮੌਕੇ ‘ਆਪ’ ਆਗੂ ਹਰਪਾਲ ਜੁਨੇਜਾ, ਜਸਵਿੰਦਰ ਸਿੰਘ ਰਿੰਪਾ, ਰਾਜਿੰਦਰ ਸਿੰਘ ਕੋਹਲੀ ਮੀਡੀਆ ਸਲਾਹਕਾਰ ਤੇ ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement